
ਜਲੰਧਰ, ਐਚ ਐਸ ਚਾਵਲਾ। ਸੀਨੀਅਰ ਪੱਤਰਕਾਰ ਡਾ. ਸੁਰਿੰਦਰ ਪਾਲ ਮੁੜ ਤੋਂ ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (PEMA) ਦੇ ਪ੍ਰਧਾਨ ਬਣ ਗਏ ਹਨ। PEMA ਦੀ ਜਨਰਲ ਹਾਊਸ ਦੀ ਮੀਟਿੰਗ ਸ਼ਨੀਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬੁਲਾਈ ਗਈ। ਏ.ਜੀ.ਐਮ. ਦਾ ਮੰਚ ਸੰਚਾਲਨ ਰਾਜੇਸ਼ ਥਾਪਾ ਨੇ ਕੀਤਾ। ਇਸ ਦੌਰਾਨ ਸੀਨੀਅਰ ਪੱਤਰਕਾਰ ਮੇਹਰ ਮਲਿਕ, ਪਨਲ ਦੇ ਸੰਪਾਦਕ ਸੰਦੀਪ ਸਾਹੀ, ਦੈਨਿਕ ਮੇਲ ਦੇ ਸੰਪਾਦਕ ਨਿਖਿਲ ਸ਼ਰਮਾ, ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਰੰਗਪੁਰੀ, ਅਸ਼ੋਕ ਅਨੁਜ, ਭੁਪਿੰਦਰ ਰੱਤਾ, ਮਹਾਵੀਰ ਸੇਠ, ਰਾਜੇਸ਼ ਸ਼ਰਮਾ ਅਤੇ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਉਪਰੰਤ ਸਰਬਸੰਮਤੀ ਨਾਲ ਸੁਰਿੰਦਰ ਪਾਲ ਨੂੰ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ। ਸੁਰਿੰਦਰ ਪਾਲ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਪਹਿਲਾਂ ਵਾਂਗ ਇਸ ਵਾਰ ਵੀ ਉਹ ਪੱਤਰਕਾਰਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ | ਇਸ ਮੌਕੇ ਪੱਤਰਕਾਰ ਵਾਰਿਸ ਮਲਿਕ, ਹਰੀਸ਼ ਸ਼ਰਮਾ, ਕਮਲ ਕਿਸ਼ੋਰ, ਰਾਜੇਸ਼ ਯੋਗੀ, ਰੋਹਿਤ ਸਿੱਧੂ, ਸੰਨੀ ਸਹਿਗਲ, ਰਮੇਸ਼ ਨਈਅਰ, ਰਮੇਸ਼ ਗਾਬਾ, ਕੁਮਾਰ ਅਮਿਤ, ਰਾਹੁਲ ਗਰੋਵਰ, ਕੁਸ਼ ਚਾਵਲਾ, ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।





























