
ਪੈਰਿਸ, (PRIME INDIAN NEWS) :- ਫਰਾਂਸ ‘ਚ 2005 ਵਿੱਚ ਰਜਿਸਟਰਡ ਹੋਈ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦਾ ਪੁਰਤਗਾਲ ਵਿੱਚ ਵੀ ਪਸਾਰਾ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਦੱਸਿਆ ਕਿ ਸਪੇਨ ਵਿੱਚ ਮਿਰਤਕ ਦੇਹਾਂ ਦੀਆਂ ਸੇਵਾਵਾਂ ਸਰਦਾਰ ਅਮਰੀਕ ਸਿੰਘ ਸਿੱਧੂ ਨਿਭਾ ਰਹੇ ਹਨ, ਜਦਕਿ ਹੁਣ ਪੁਰਤਗਾਲ ਵਿੱਚ ਵੀ ਇਸ ਸੰਸਥਾ ਦਾ ਪਸਾਰਾ ਹੋਣ ਜਾ ਰਿਹਾ ਹੈ।
ਦਸ ਦੇਈਏ ਕਿ ਪੁਰਤਗਾਲ ਦੇ ਨੌਜਵਾਨ ਵੀਰਾਂ ਨੇ ਸ. ਭੱਟੀ ਵਲੋਂ ਕੀਤੀ ਜਾ ਰਹੀ ਇਸ ਸੇਵਾ ਤੋਂ ਪ੍ਰਭਾਵਿਤ ਹੋ ਕੇ ਇਸ ਸੰਸਥਾ ਦਾ ਪੁਰਤਗਾਲ ਵਿੱਚ ਵੀ ਹੋਣਾ ਜਰੂਰੀ ਸਮਝਿਆ। ਉਨ੍ਹਾਂ ਸ. ਭੱਟੀ ਨੂੰ ਹਰ ਤਰ੍ਹਾਂ ਨਾਲ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਜਲਦ ਪੁਰਤਗਾਲ ਵਿਖੇ ਆ ਕੇ ਸਾਨੂੰ ਇਸ ਸੰਸਥਾ ਨਾਲ ਜੋੜ ਕੇ ਸੇਵਾ ਕਰਨ ਦਾ ਮੌਕਾ ਦੇਣ।
ਗੌਰਤਲਬ ਹੈ ਕਿ ਫਰਾਂਸ ‘ਚ 2005 ਵਿੱਚ ਰਜਿਸਟਰਡ ਹੋਈ ਇਹ ਸੰਸਥਾ ਹੁਣ ਤੱਕ 154 ਮਿਰਤਕ ਦੇਹਾਂ ਦਾ ਸਸਕਾਰ ਫਰਾਂਸ ਵਿੱਚ ਕਰਵਾਉਣ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਸਬੰਧਿਤ ਪ੍ਰੀਵਾਰਾਂ ਤੱਕ ਭਾਰਤ ਪਹੁੰਚਾਉਣ ਦੇ ਨਾਲ ਨਾਲ 261 ਮਿਰਤਕ ਦੇਹਾਂ (ਕੁੱਲ 415) ਭਾਰਤ ਭੇਜ ਚੁੱਕੀ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸ. ਭੱਟੀ ਦੀਆਂ ਇਹਨਾਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਤੇ ਸਨਮਾਨਿਤ ਵੀ ਕੀਤਾ ਗਿਆ ਹੈ।





























