
15 ਫਰਵਰੀ ਨੂੰ ਵੀ ਲਾਏ ਜਾਣਗੇ 32 ਵਿਸ਼ੇਸ਼ ਕੈਂਪ
ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਅੱਜ ਜ਼ਿਲ੍ਹੇ ਵਿੱਚ ਲਗਾਏ ਗਏ 30 ਵਿਸ਼ੇਸ਼ ਕੈਂਪਾਂ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਗਿਆ। ਬੁੱਧਵਾਰ ਨੂੰ ਸਬ ਡਵੀਜ਼ਨ ਜਲੰਧਰ-1, ਜਲੰਧਰ-2 ਅਤੇ ਆਦਮਪੁਰ ਵਿੱਚ 4-4, ਨਕੋਦਰ ਤੇ ਸ਼ਾਹਕੋਟ ਵਿੱਚ 5-5 ਅਤੇ ਫਿਲੌਰ ਵਿਖੇ 8 ਵਿਸ਼ੇਸ਼ ਕੈਂਪ ਲਗਾਏ ਗਏ।
ਅੱਜ ਜਿਨ੍ਹਾਂ ਪਿੰਡਾਂ/ਵਾਰਡਾਂ ਵਿੱਚ ਕੈਂਪ ਲਗਾਏ ਗਏ, ਉਨ੍ਹਾਂ ਵਿੱਚ ਮੁਰਾਦਪੁਰ, ਬਹਿਰਾਮ ਸਰਿਸ਼ਤਾ, ਜਗਨਪੁਰ, ਵਾਰਡ ਨੰ. 15 ਤੇ 35 ਜਲੰਧਰ, ਕੋਟ ਖੁਰਦ, ਜਲੰਧਰ ਕੈਂਟ, ਨੂਰਪੁਰ, ਭਤੀਜਾ ਰੰਧਾਵਾ, ਰੇੜੂ ਤੇ ਰਾਓਵਾਲੀ, ਜੱਲਾ ਸਿੰਘ, ਟਾਹਲੀ, ਰਾਏਪੁਰ ਗੁਜਰਾਂ, ਖਹਿਰਾ ਮੁਸ਼ਤਰਕਾ, ਵਾਡਰ ਨੰ. 9, 10 ਨਦੋਕਰ, ਰਹੀਮਪੁਰ, ਵਾਰਡ ਨੰ. 5 ਤੇ 6 ਫਿਲੌਰ, ਪੋਵਾਦਰਾ, ਭਰ ਸਿੰਘ ਪੁਰ, ਰੰਧਾਵਾ, ਸੁਰਜਾ, ਕਾਦੀਆਂ, ਸੁਲਤਾਨਪੁਰ, ਕੁਲਾਰ, ਕੰਗ ਖੁਰਦ, ਨਾਰੰਗਪੁਰ, ਤਾਹਰਪੁਰ ਅਤੇ ਕੋਠਾ ਪਿੰਡ ਸ਼ਾਮਲ ਹਨ। ਇਨ੍ਹਾਂ ਕੈਂਪਾਂ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇਕੋ ਛੱਤ ਹੇਠ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਤੋਂ ਇਲਾਵਾ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਵੀ ਯਕੀਨੀ ਬਣਾਉਣਾ ਹੈ।


ਇਸ ਮੁਹਿੰਮ ਤਹਿਤ 15 ਫਰਵਰੀ ਨੂੰ ਵੀ ਜ਼ਿਲ੍ਹੇ ਵਿੱਚ 32 ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸਬ ਡਵੀਜ਼ਨ ਜਲੰਧਰ-1 ਅਤੇ ਜਲੰਧਰ -2 ਵਿੱਚ 4-4, ਨਕੋਦਰ ਵਿਖੇ 5, ਫਿਲੌਰ ਵਿਖੇ 10, ਸ਼ਾਹਕੋਟ ਵਿਖੇ 6 ਅਤੇ ਸਬ ਡਵੀਜ਼ਨ ਆਦਮਪੁਰ ਵਿਖੇ 3 ਕੈਂਪ ਲਗਾਏ ਜਾਣਗੇ। ਜਿਨ੍ਹਾਂ ਪਿੰਡਾਂ/ਸ਼ਹਿਰਾਂ ਵਿੱਚ ਕੱਲ ਕੈਂਪ ਲਗਾਏ ਜਾ ਰਹੇ ਹਨ, ਉਨ੍ਹਾਂ ਵਿੱਚ ਡੀਂਗਰੀਆਂ, ਬਿਆਸ ਪਿੰਡ, ਨਜਕਾ, ਧੰਨੋਵਾਲੀ, ਵਾਰਡ ਨੰ. 17, 56 ਤੇ 54 ਜਲੰਧਰ , ਸਲੇਮਪੁਰ ਮਸੰਦਾ, ਲਾਂਬੜਾ ਤੇ ਲਾਂਬੜੀ, ਘੁੱਗ, ਤਾਜਪੁਰ, ਭਗਵਾਨ ਤੇ ਗੋਕੁਲਪੁਰ, ਪੱਤੜ ਖੁਰਦ, ਵਾਰਡ ਨੰ. 2,3 ਤੇ 4 ਮਹਿਤਪੁਰ, ਗੋਂਸੂਵਾਲ, ਪਸਾਰੀਆਂ, ਉੱਗੀ ਤੇ ਬਾਓਪੁਰ, ਸਿੱਧਵਾਂ, ਸਰਹਾਲੀ, ਚੂਹੇਕੀ, ਗੁੜਾ, ਗੰਨਾ ਪਿੰਡ, ਵਾਰਡ ਨੰ. 5 ਤੇ 6 ਫਿਲੌਰ, ਮੋਤੀਪੁਰ ਖਾਲਸਾ, ਪੱਦੀ ਜਗੀਰ, ਬਾਠ, ਧਨੀ ਪਿੰਡ, ਤਲਵੰਡੀ ਸੰਘੇੜਾ, ਸੈਦਪੁਰ ਝਿੜੀ, ਯੂਸਫਪੁਰ ਦਾਰੇਵਾਲ, ਸਲੇਮਾ, ਸਲੈਚਾਂ, ਯੂਸਫਪੁਰ ਆਲੇਵਾਲ ਅਤੇ ਚੱਕ ਯੂਸਫਪੁਰ ਆਲ਼ੇਵਾਲ ਆਦਿ ਸ਼ਾਮਲ ਹਨ।


ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਲੋਕ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ, ਬਿਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਪੇਂਡੂ ਇਲਾਕਾ ਸਰਟੀਫਿਕੇਟ, ਫਰਦ ਕਢਵਾਉਣੀ, ਆਸ਼ੀਰਵਾਦ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਦਾ ਲਾਭ ਲੈ ਸਕਦੇ ਹਨ।





























