ਦੇਸ਼ਦੁਨੀਆਂਪੰਜਾਬ

ਭਾਜਪਾ ਤੋਂ ਅਸਤੀਫਾ ਦੇਣ ਵਾਲੀ ਆਰਤੀ ਰਾਜਪੂਤ ਸ਼੍ਰੋਮਣੀ ਅਕਾਲੀ ਦਲ ‘ਚ ਹੋਈ ਸ਼ਾਮਲ

ਚੰਡੀਗੜ੍ਹ/ਜਲੰਧਰ, ਐਚ ਐਸ ਚਾਵਲਾ। ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ ਆਰਤੀ ਰਾਜਪੂਤ ਅੱਜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ. ਸੁਖਬੀਰ ਸਿੰਘ ਬਾਦਲ ਵਲੋਂ ਆਰਤੀ ਰਾਜਪੂਤ ਨੂੰ ਅੱਜ ਚੰਡੀਗੜ੍ਹ ਵਿਖੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।

ਆਰਤੀ ਰਾਜਪੂਤ ਨੇ ਕਿਹਾ ਕਿ ਉਹ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੀ ਅਤੇ ‘ਆਪ’ ਦੇ 2 ਆਗੂਆਂ ਲਈ ਵੋਟ ਨਹੀਂ ਮੰਗ ਸਕਦੀ, ਜਿਨ੍ਹਾਂ ਨੂੰ ਭਾਜਪਾ ਨੇ ਪਾਰਟੀ ‘ਚ ਸ਼ਾਮਲ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਆਰਤੀ ਰਾਜਪੂਤ ਦੇ ਨਾਲ ਮਹਿਲਾ ਮੋਰਚਾ ਮੰਡਲ 5 ਦੀ ਪ੍ਰਧਾਨ ਲਖਵਿੰਦਰ ਕੌਰ, ਭਾਜਪਾ ਐਸਸੀ ਮੋਰਚਾ ਦੇ ਸਕੱਤਰ ਅਸ਼ਵਨੀ ਕੁਮਾਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕੁਲਵੰਤ ਸਿੰਘ ਮੰਨਣ, ਇਕਬਾਲ ਸਿੰਘ ਢੀਂਡਸਾ, ਸੁਭਾਸ਼ ਸੋਂਧੀ, ਗਗਨਦੀਪ ਸਿੰਘ ਢੀਂਡਸਾ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button