
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਂਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ: ਇੰਸ: ਲਾਭ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਦੀ ਟੀਮ ਵੱਲੋਂ 01 ਔਰਤ ਨੂੰ ਕਾਬੂ ਕਰਕੇ ਉਹਨਾ ਪਾਸੋਂ 107 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸ.ਆਈ. ਸੁਖਵਿੰਦਰਪਾਲ ਸਿੰਘ ਥਾਣਾ ਲੋਹੀਆਂ ਸਮੇਤ ਸਾਥੀਆ ਕਰਮਚਾਰੀਆ ਦੇ ਦੌਰਾਨੇ ਗਸ਼ਤ ਨਵਾ ਪਿੰਡ ਖਾਲੇਵਾਲ ਤੇ ਇੱਕ ਔਰਤ ਆਉਂਦੀ ਦਿਖਾਈ ਦਿੱਤੀ ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਲਿਫਾਫਾ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਜਿਸਨੂੰ SI ਵੱਲੋ ਸ਼ੱਕ ਦੀ ਬਿਨਾਹ ਪਰ ਰੋਕਿਆ। ਜਿਸਨੇ ਆਪਣਾ ਨਾਮ ਪ੍ਰੀਆ ਪੁੱਤਰੀ ਕੁਲਵੰਤ ਸਿੰਘ ਉਰਫ ਮਿੰਟੂ ਵਾਸੀ ਨਵਾ ਪਿੰਡ ਖਾਲੇਵਾਲ ਦੱਸਿਆ ਜਿਸ ਵੱਲੋ ਮੋਮੀ ਲਿਫਾਫਾ ਨੂੰ ਚੈੱਕ ਕਰਨ ਤੋਂ ਉਸ ਵਿੱਚੋ 107 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ। ਜਿਸਤੇ ਐਸ.ਆਈ. ਸੁਖਵਿੰਦਰਪਾਲ ਸਿੰਘ ਵੱਲੋਂ ਮੁਕੱਦਮਾ ਨੰਬਰ 21 ਮਿਤੀ 06-03-2025 ਅ/ਧ 22-61-85 NDPS ACT ਥਾਣਾ ਲੋਹੀਆਂ ਮੁੱਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦੋਸ਼ਣ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।





























