
ਪੈਰਿਸ, (PRIME INDIAN NEWS) :- ਇਟਲੀ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਲਖਵਿੰਦਰ ਸਿੰਘ ਡੋਗਰਾਂਵਾਲ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸੀਨੀਅਰ ਮੈਂਬਰ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸਕੱਤਰ ਜਨਰਲ ਵੀ ਹਨ, ਦੇ ਸਤਿਕਾਰਯੋਗ ਪਿਤਾ ਸਰਦਾਰ ਜਰਨੈਲ ਸਿੰਘ ਡੋਗਰਾਂਵਾਲ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਹਨ, ਇਨ੍ਹੀ ਦਿਨੀਂ ਇਟਲੀ ਆਏ ਹੋਏ ਹਨ। ਬੀਤੇ ਐਤਵਾਰ ਵਾਲੇ ਦਿਨ ਬ੍ਰੇਸ਼ੀਆ ਜ਼ਿਲ੍ਹੇ ਵਿੱਚ ਸਥਾਨਇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਸੀ। ਇਸ ਨਗਰ ਕੀਰਤਨ ਵਿੱਚ ਹੋਰਨਾਂ ਸ਼ਖਸ਼ੀਅਤਾਂ ਤੋਂ ਇਲਾਵਾ ਸਰਦਾਰ ਜਰਨੈਲ ਸਿੰਘ ਡੋਗਰਾਂ ਵਾਲ ਦਾ ਵੀ ਉਸਦੇ ਸਪੁੱਤਰ ਲਖਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ, ਜਿਸਦੇ ਬਦਲੇ ਡੋਗਰਾਂ ਵਾਲ ਪ੍ਰੀਵਾਰ ਦੇ ਇਟਲੀ ਵੱਸਦੇ ਸਮੂਹ ਪਰਿਵਾਰਿਕ ਮੈਂਬਰਾਂ ਨੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਦਿੱਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ।





























