ਜਲੰਧਰ, ਐਚ ਐਸ ਚਾਵਲਾ। ਸਰਪੰਚੀ ਸੌਂਹ ਚੁੱਕ ਸਮਾਰੋਹ ਤੋਂ ਬਾਅਦ ਜਿਸ ਤਰ੍ਹਾਂ ਹੁਣ ਸਰਕਾਰ ਹਰ ਜਿਲੇ ਦੇ ਪੰਚਾਂ ਦਾ ਸੌਂਹ ਚੁੱਕ ਸਮਾਰੋਹ ਹਰ ਜਿਲੇ ਵਿੱਚ ਹੀ ਕਰਵਾਉਣ ਜਾ ਰਹੀ ਹੈ। ਉਹ ਜਲੰਧਰ ਜਿਲੇ ਦਾ ਸੌਂਹ ਚੁੱਕ ਸਮਾਰੋਹ ਹਲਕਾ ਜਲੰਧਰ ਕੈਂਟ ਦੇ ਪਿੰਡ ਜੰਡਿਆਲਾ ਦੇ ਇੱਕ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਉਸ ਸਮਾਰੋਹ ਦਾ ਜਾਇਜ਼ਾ ਲੈਣ ਲਈ ਅੱਜ ਬੀਬਾ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਅਤੇ ਡਿਪਟੀ ਕਮਿਸ਼ਨਰ ਜਲੰਧਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਲੰਧਰ ਅਤੇ ਪੰਚਾਇਤੀ ਰਾਜ ਜਲੰਧਰ ਦੇ ਸਾਰੇ ਅਫਸਰਾਂ ਸਮੇਤ ਮੌਕੇ ਤੇ ਪਹੁੰਚੇ ਅਤੇ ਹਰ ਨਿੱਕੀ ਗੱਲ ਤੇ ਵਿਚਾਰ ਕੀਤਾ ਗਿਆ ਕਿ ਆਉਣ ਵਾਲੇ ਪੰਚਾਂ ਨੂੰ ਕੋਈ ਸਮੱਸਿਆ ਨਾ ਆਵੇ।





























