
ਜਲੰਧਰ ਕੈਂਟ, ਐਚ ਐਸ ਚਾਵਲਾ/ਸੈਵੀ ਚਾਵਲਾ। ਆਮ ਆਦਮੀ ਪਾਰਟੀ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਜਦੋਂ ਤੋਂ ਹਲਕਾ ਇੰਚਾਰਜ ਦਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਚਾਹੇ ਪਿੰਡਾਂ ਦੇ ਵਿਕਾਸ ਦੀ ਗੱਲ ਹੋਵੇ ਜਾਂ ਸ਼ਹਿਰੀ ਹਲਕੇ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ। ਬੀਤੇ ਦਿਨਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਵੋਟਾਂ ਵਿੱਚ ਬੀਬਾ ਥਿਆੜਾ ਨੇ ਅਣਥੱਕ ਮਿਹਨਤ ਨਾਲ ਹਲਕੇ ਵਿੱਚ ਭਾਰੀ ਬਹੁਮਤ ਨਾਲ ਪਿੰਡਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣਾ ਲਈਆਂ ਹੈ ਅਤੇ ਹੁਣ ਜਿਸ ਤਰ੍ਹਾਂ ਹੀ ਜਲੰਧਰ ਕਾਰਪੋਰੇਸ਼ਨ ਦੀਆਂ ਵੋਟਾਂ ਨੇੜੇ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਬੀਬਾ ਰਾਜਵਿੰਦਰ ਕੌਰ ਥਿਆੜਾ ਪਬਾਂ ਭਾਰ ਹੋ ਗਏ ਹਨ। ਇਸ ਲਈ ਸ਼ਹਿਰ ਦੇ ਕੰਮ ਜੋ ਵੀ ਰਹਿੰਦੇ ਹਨ, ਉਹਨਾਂ ਨੂੰ ਮੁਕੰਮਲ ਕਰਾਉਣ ਲਈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਇਸਦੇ ਚਲਦਿਆਂ ਜੋ ਬੱਸ ਸਟੈਂਡ ਜਲੰਧਰ ਤੋਂ ਗੁਰੂ ਅਮਰਦਾਸ ਚੌਂਕ ਦੀ ਸੜਕ ਦਾ ਕੰਮ ਚੱਲ ਰਿਹਾ ਸੀ, ਉਸ ਦਾ ਨਿਰੀਖਣ ਕਰਨ ਲਈ ਮੌਕੇ ਤੇ ਪਹੁੰਚ ਕੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਇਹ ਕੰਮ ਜਲਦ ਮੁਕੰਮਲ ਕਰਨ ਲਈ ਕਿਹਾ। ਇਸ ਮੌਕੇ ਹਰਜੀਤ ਸਿੰਘ ਬਲਾਕ ਪ੍ਰਧਾਨ, ਲੱਕੀ ਉਬਰਾਏ, ਅਨਮੋਲ, ਰਿਕੀ ਮਨੋਚਾ, ਭੁਪਿੰਦਰ ਟੱਕਰ ਮੌਜੂਦ ਸਨ।





























