
ਪੈਰਿਸ, (PRIME INDIAN NEWS) :- ਫਰਾਂਸ ਦੇ ਵਸਨੀਕ ਸ. ਬਲਬੀਰ ਸਿੰਘ ਨੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸਮੂਹ ਪਰਿਵਾਰ ਦੇ ਨਾਲ ਆਪਣੇ ਪੋਤਰੇ ਅਮੋਲ ਸਿੰਘ ਦਾ ਪਹਿਲਾ ਜਨਮ ਦਿਨ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆ ਕੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਮਨਾਇਆ ਜੋਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਇਸ ਸਬੰਧ ਵਿੱਚ ਵੀਰਵਾਰ 21 ਅਗਸਤ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ ਦਿਨ ਸ਼ਨੀਵਾਰ 23 ਅਗਸਤ ਨੂੰ ਪਾਏ ਜਾਣਗੇ। ਇਸ ਮੌਕੇ ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਜਾਣਗੇ। ਪਰਿਵਾਰ ਨੇ ਫਰਾਂਸ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਆਪਜੀ ਸਾਡੇ ਗ੍ਰਹਿ ਵਿਖੇ ਪਹੁੰਚ ਕੇ ਇਲਾਹੀ ਬਾਣੀ ਦਾ ਸਰਵਣ ਕਰਕੇ ਆਪਣਾ ਜੀਵਨ ਸਫ਼ਲਾ ਕਰੋ ਜੀ।।





























