ਦੇਸ਼ਦੁਨੀਆਂਪੰਜਾਬ

ਬਟਾਲਾ ਪੁਲਿਸ ਨੇ 30 ਲੱਖ ਦੀ ਨਕਲੀ ਕਰੰਸੀ ਸਮੇਤ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ , ਘਰ ਦੇ ਅੰਦਰ ਹੀ ਛਾਪ ਰਹੇ ਸਨ ਨਕਲੀ ਨੋਟ

ਬਟਾਲਾ, (PRIME INDIAN NEWS) :- ਪੰਜਾਬ ਦੀ ਬਟਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਪਤੀ-ਪਤਨੀ ਨੂੰ 30 ਲੱਖ ਰੁਪਏ ਦੀ ਨਕਲੀ ਕਰੰਸੀ, 2 ਗੱਡੀਆਂ ਅਤੇ ਨਕਲੀ ਨੋਟ ਛਾਪਣ ਵਾਲੇ ਸਾਜ਼ੋ-ਸਾਮਾਨ ਸਮੇਤ ਕਾਬੂ ਕੀਤਾ ਹੈ, ਜਦਕਿ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੋਟ ਛਾਪਣ ਤੋਂ ਬਾਅਦ ਇਹ ਜੋੜਾ ਪਹਿਲੀ ਵਾਰ ਹਿਮਾਚਲ ‘ਚ ਨਕਲੀ ਕਰੰਸੀ ਦੀ ਸਪਲਾਈ ਕਰਨ ਲਈ ਨਿਕਲਿਆ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ‘ਚ ਹੀ ਫੜ ਲਿਆ।

ਥਾਣਾ ਸਦਰ ਵਿਖੇ ਜਾਣਕਾਰੀ ਦਿੰਦਿਆਂ SSP ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਸੈਦਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਸੁਖਬੀਰ ਸਿੰਘ ਅਤੇ ਉਸਦੀ ਪਤਨੀ ਗੁਰਿੰਦਰ ਕੌਰ ਵਾਸੀ ਪਿੰਡ ਤਰਸਿੱਕਾ (ਅੰਮ੍ਰਿਤਸਰ ਦਿਹਾਤੀ) ਨੂੰ ਵਰਨਾ ਕਾਰ ਸਮੇਤ ਕਾਬੂ ਕੀਤਾ ਗਿਆ, ਤਲਾਸ਼ੀ ਲੈਣ ‘ਤੇ ਪਤੀ-ਪਤਨੀ ਦੀ ਕਾਰ ‘ਚੋਂ 27 ਲੱਖ ਰੁਪਏ ਬਰਾਮਦ ਹੋਏ, ਜਦਕਿ ਪੁੱਛਗਿੱਛ ਦੌਰਾਨ 3 ਲੱਖ ਰੁਪਏ ਅਤੇ ਜਾਅਲੀ ਨੋਟ ਬਣਾਉਣ ‘ਚ ਵਰਤੇ ਜਾਂਦੇ ਸਾਰੇ ਸਾਮਾਨ ਸਮੇਤ ਇਕ ਹੋਰ ਕਾਰ ਬਰਾਮਦ ਹੋਈ।

SSP ਨੇ ਦੱਸਿਆ ਕਿ ਫੜੇ ਗਏ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਜਾਅਲੀ ਨੋਟ ਛਾਪਣ ਦਾ ਕੰਮ ਸ਼ੁਰੂ ਕੀਤਾ ਸੀ, ਪਰ ਸਪਲਾਈ ਲਈ ਪਹਿਲੀ ਵਾਰ ਹਿਮਾਚਲ ਗਏ ਸਨ। SSP ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਨੇ ਵੀ ਪਹਿਲੀ ਵਾਰ ਨਕਲੀ ਨੋਟ ਛਾਪਣੇ ਸ਼ੁਰੂ ਕੀਤੇ ਸਨ।

ਉਹ ਇੱਕ ਬੈਂਕ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਵੀ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਲੱਗਣ ਤੋਂ ਬਾਅਦ ਜੇਲ੍ਹ ਤੋਂ ਵਾਪਸ ਆ ਗਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਫ਼ਿਲਹਾਲ ਤਫ਼ਤੀਸ਼ ਅਨੁਸਾਰ ਇੱਕ ਹੋਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਸਾਰੇ ਕੰਮ ਵਿੱਚ ਸ਼ਾਮਿਲ ਸੀ। ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button