
ਪੈਰਿਸ, (PRIME INDIAN NEWS) :- ਫਾਫੀ ਸੰਸਥਾ ਵੱਲੋਂ ਫਰਾਂਸ ‘ਚ ਵੱਸਦੇ ਭਾਰਤੀਆਂ ਵਾਸਤੇ 21 ਦਸੰਬਰ ਦੀ ਸ਼ਾਮ ਨੂੰ ਖੁਸ਼ੀਆਂ ਅਤੇ ਦਰਦ ਭਿੰਨਾਂ ਰਾਤਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜੋ ਕਿ ਗ਼ਜ਼ਲਾਂ ਦੇ ਬਾਦਸ਼ਾਹ ਮਰਹੂਮ ਜਗਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਾਫੀ ਨਾਮ ਦੀ ਸੰਸਥਾ ਦੇ ਮੁੱਖੀ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ਾਮ ਨੂੰ ਵੱਖੋ ਵੱਖ ਕਲਾਕਾਰ ਆਪੋ ਆਪਣੀ ਫ਼ਨ ਦਾ ਮੁਜਾਹਰਾ ਕਰਦੇ ਹੋਏ ਹਿੰਦੀ ਗੀਤ ਅਤੇ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕਰਨਗੇ।
ਇਸ ਪ੍ਰੋਗਰਾਮ ਦਾ ਅਨੰਦ ਮਾਨਣ ਵਾਲਿਆਂ ਨੂੰ ਮਦਦ ਦੇ ਤੌਰ ਤੇ 30 ਯੂਰੋ ਦੇਣੇ ਹੋਣਗੇ ਤਾਂ ਕਿ ਇਸ ਸ਼ਾਮ ਨੂੰ ਸੁਨਹਿਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਰਹੇ। ਟਿਕਟ ਖਰੀਦਣ ਵਾਸਤੇ ਉਪਰੋਕਤ ਫੋਟੋ ਵਿੱਚੋਂ ਟੈਲੀਫੋਨ ਨੰਬਰ ਨੋਟ ਕਰਕੇ ਜੋਗਿੰਦਰ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।





























