Latestਦੁਨੀਆਂਦੇਸ਼ਪੰਜਾਬ

ਪੰਥ ਦੀ ਮਹਾਨ ਸ਼ਖਸ਼ੀਅਤ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਿਸ਼ੇ ਤੇ ਆਪਣੇ ਆਪ ਨੂੰ ਧਰਮ ਰਖਿਅਕ ਅਖਵਾਉਂਦੀਆਂ ਜਥੇਬੰਦੀਆਂ ਖਾਮੋਸ਼ ਕਿਉਂ ਰਹੀਆਂ – ਰਾਮ ਸਿੰਘ ਮੈਗੜਾ

ਪੈਰਿਸ, (PRIME INDIAN NEWS) :- ਪਿਛਲੇ 3 ਦਿਨਾਂ ਤੋਂ ਜਾਤ ਪਾਤ ਅਤੇ ਪਰਿਵਾਰਿਕ ਤਾਹਨੇ ਸੁਣ ਸੁਣ ਕੇ ਸਾਡੇ ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਵੀ ਹਨ, ਉਨ੍ਹਾਂ ਨੇ ਕਿਵੇਂ ਟਾਇਮ ਪਾਸ ਕੀਤਾ ਹੈ, ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ | ਥੱਕ ਹਾਰ ਕੇ ਉਨ੍ਹਾਂ ਨੇ ਅਸਤੀਫ਼ਾ ਦੇ ਕੇ ਅਪਣਾ ਰੋਸ ਪੰਥ ਨੂੰ ਦੱਸਿਆ, ਐਪਰ ਬਲਿਹਾਰੇ ਜਾਈਏ, ਪੰਥ ਦੀਆਂ ਉਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਜਿਹੜੀਆਂ ਪਲ ਪਲ ਨਿਕੀ ਮੋਟੀ ਅਤੇ ਅਰਥਹੀਨ ਘਟਨਾਵਾਂ ਤੇ ਬਿਆਨ ਦਾਗ ਕੇ ਲੋਕਾਂ ਨੂੰ ਇਹ ਦਰਸਾਉਂਦੇ ਹਨ ਕਿ ਸਿਰਫ ਸਾਨੂੰ ਹੀ ਪੰਥ ਦੀ ਚਿੰਤਾ ਹੈ | ਲੇਕਿਨ ਜੱਦ ਸਾਡਾ ਜਥੇਦਾਰ ਦੁਹਾਈ ਦੇ ਰਿਹਾ ਹੈ ਤਾਂ ਸਾਰਿਆਂ ਨੂੰ ਸੱਪ ਸੁੰਘ ਗਿਆ ਲੱਗਦਾ ਹੈ, ਇਹ ਵੱਖਰੇਵਾਂ ਕਿਉਂ??? | ਸਿਵਾਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਅਕਾਲੀਆਂ ਦੇ ਡੈਲੀਗੇਸ਼ਨ ਦੇ ਰਾਹੀਂ, ਹਰਜਿੰਦਰ ਸਿੰਘ ਧਾਮੀ ਕੋਲ਼ੋਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਾ ਕਰਵਾ ਕੇ ਜਥੇਦਾਰ ਸਾਹਿਬ ਨੂੰ ਨਿਆਂ ਦੁਆਇਆ ਹੈ, ਜਿਸਦੇ ਉਹ ਹੱਕਦਾਰ ਵੀ ਸਨ। ਦੂਸਰਾ ਮੈਨੂੰ ਲਗਦੇ ਇਹ ਫਰਜੀ ਜੱਬੇਬੰਦੀਆਂ ਵਲਟੋਹੇ ਦੀ ਜਾਤ ਕਰਕੇ, ਵੀ ਹੋ ਸਕਦੈ ਨਾ ਬੋਲਦੀਆਂ ਹੋਣ, ਐਪਰ ਤਖਤਾਂ ਦੇ ਜਥੇਦਾਰਾਂ ਦੀ ਤਾਂ (ਸਿਵਾਏ ਜਥੇਦਾਰੀ ) ਦੇ ਕੋਈ ਜਾਤ ਨਹੀਂ ਹੁੰਦੀ। ਅਕਾਲੀ ਦਲ ਨੂੰ ਆਪਾਂ ਸਾਰੇ ਹੀ ਮਾੜਾ ਕਹਿੰਦੇ ਹਾਂ, ਐਪਰ ਉਨ੍ਹਾਂ ਨੇ ਵਲਟੋਹੇ ਨੂੰ ਬਾਹਰ ਦਾ ਰਸਤਾ ਦਿਖਾ ਕੇ ਜਥੇਦਾਰ ਸਾਹਿਬ ਦਾ ਅਸਤੀਫ਼ਾ ਅਪ੍ਰਵਾਨ ਕਰਵਾਇਆ ਹੈ | ਹੋ ਸਕਦੈ ਇਸ ਵਿੱਚ ਉਨ੍ਹਾਂ ਦਾ ਰਾਜਨੀਤਿਕ ਲਾਭ ਹੋਵੇ, ਜਾਂ ਉਨ੍ਹਾਂ ਨੇ ਵੀ ਆਪਣੀ ਸ਼ਾਖ ਬਚਾਉਣ ਵਾਸਤੇ ਉਪਰਾਲਾ ਕੀਤਾ ਹੋਵੇ, ਐਪਰ ਜਥੇਦਾਰ ਸਾਹਿਬ ਦਾ ਰੁਤਬਾ ਤਾਂ ਕਾਇਮ ਰੱਖਿਆ ਹੈ। ਰਾਮ ਸਿੰਘ ਮੈਗੜਾ ਨੇ ਇਹ ਵੀ ਕਿਹਾ ਕਿ ਆਉ ਆਪਾਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਜਦੋਂ ਵੀ ਸਾਡੇ ਜਥੇਦਾਰਾਂ ਨੂੰ ਇਹੋ ਜਿਹੀ ਸਮੱਸਿਆ ਪੇਸ਼ ਆਵੇਗਾ ਤਾਂ ਅਸੀਂ ਸਾਰੇ ਜਣੇ ਆਪਸੀ ਵੱਖਰੇਵੇਂ ਤਿਆਗ ਕੇ ਇਹੋ ਜਿਹੀਆਂ ਸ਼ਖਸ਼ੀਅਤਾਂ ਦਾ ਸਾਥ ਦੇਈਏ, ਤਾਂ ਕਿ ਵਲਟੋਹੇ ਵਰਗਾ ਕੋਈ ਹੋਰ ਸਿਰ ਫਿਰਾ ਦੁਬਾਰਾ ਸਾਡੇ ਜਥੇਦਾਰਾਂ ਵੱਲ ਝਾਕਣ ਦੀ ਵੀ ਹਿੰਮਤ ਨਾ ਕਰ ਸਕੇ। ਦੂਸਰਾ ਵਿਰਸਾ ਸਿੰਘ ਵਲਟੋਹਾ ਉਹ ਸ਼ਖਸ਼ ਹੈ ਜਿਹੜਾ ਕਾਂਗਰਸ ਦੀ ਕੇਂਦਰ ਸਰਕਾਰ ਦੁਆਰਾ, ਜੱਦ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਹੋਇਆ ਸੀ ਜਿਸ ਵਿੱਚ ਅਨੇਕਾਂ ਹੀ ਸਿੰਘ,ਸਿੰਘਣੀਆਂ,ਬੱਚਿਆਂ,ਨੂੰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ,ਉਸ ਸਮੇਂ ਸ਼ਹੀਦਾਂ ਦੀਆਂ ਲਾਸ਼ਾਂ ਉੱਪਰੋਂ ਦੀ ਹੱਥ ਉੱਪਰ ਖੜੇ ਕਰਕੇ ਬਹਾਰ ਨਿਕਲਿਆ ਸੀ, ਕੀ ਹੁਣ ਇਹੋ ਜਿਹੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉੱਪਰ ਜਾਤ ਪਾਤ ਅਤੇ ਉਹਨਾਂ ਦੀਆਂ ਧੀਆਂ ਨੂੰ ਹੱਥ ਪਾਉਣ ਦੀਆਂ ਧਮਕੀਆਂ ਦੇਣਗੇ, ਦੇ ਬਾਰੇ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਵਲਟੋਹੇ ਵਰਗਿਆਂ ਨੂੰ ਪੰਥ ‘ਚੋਂ ਵੀ ਛੇਕ ਦੇਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button