
PRIME INDIAN NEWS – H S CHAWLA
ਪੰਜਾਬ ਸਰਕਾਰ ਵਲੋਂ ਅਜਿਹਾ ਕੰਮ ਕੀਤਾ ਗਿਆ ਹੈ ਜੋ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ, ਹੁਣ ਭਾਰਤ ਵਿੱਚ ਵਾਰਦਾਤਾਂ ਕਰਕੇ ਵਿਦੇਸ਼ ਭੱਜ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਵਾਲੇ ਅਪਰਾਧੀਆਂ ਲਈ ਹੁਣ ਪੰਜਾਬ ਸਰਕਾਰ ਮੁਸੀਬਤ ਬਣ ਗਈ ਹੈ। ਹਾਂਗਕਾਂਗ ‘ਚ ਬੈਠੇ ਅਪਰਾਧੀ ਰਮਨਜੀਤ ਰੋਮੀ ਨੂੰ ਲੈ ਕੇ ਐਂਟੀ ਗੈਂਗਸਟਰ ਫੋਰਸ ਦੀ ਟੀਮ ਪੰਜਾਬ ਪਹੁੰਚੀ। ਜਿੱਥੇ ਨਾਭਾ ਦੇ ਸਿਵਲ ਹਸਪਤਾਲ ਵਿੱਚ ਉਸਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ। ਪੁਲਿਸ ਦਾ ਦਾਅਵਾ ਹੈ ਕਿ ਅਜਿਹੇ ਕਈ ਅਪਰਾਧੀਆਂ ਦੀ ਸੂਚੀ ਤਿਆਰ ਹੈ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਿਦੇਸ਼ਾਂ ਤੋਂ ਭਾਰਤ ਲਿਆਂਦਾ ਜਾਵੇਗਾ।





























