
ਚੰਡੀਗੜ੍ਹ, (PRIME INDIAN NEWS) :- ਪੰਜਾਬ ਸਰਕਾਰ ਨੇ ਸਾਬਕਾ IAS ਅਧਿਕਾਰੀ ਕਰਨੈਲ ਸਿੰਘ ਨੂੰ ਪੰਜਾਬ ਰਾਜ ਪਾਵਰ ਰੈਗੂਲੇਟਰੀ ਕਮਿਸ਼ਨ ਦਾ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਇਹ ਅਹੁਦਾ ਸੰਭਾਲ ਲਿਆ ਹੈ। ਸ਼ੁਰੂਆਤੀ ਤੌਰ ‘ਤੇ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਹਾਲਾਂਕਿ ਇਸਨੂੰ ਬਾਅਦ ਵਿੱਚ ਵਧਾਇਆ ਜਾ ਸਕਦਾ ਹੈ ਜੋਕਿ ਪੰਜ ਸਾਲ ਤੱਕ ਦਾ ਹੋ ਸਕਦਾ ਹੈ।
ਕਰਨੈਲ ਸਿੰਘ ਨੇ ਕੁਝ ਦਿਨ ਪਹਿਲਾਂ VRS ਲਿਆ ਸੀ, ਹਾਲਾਂਕਿ ਉਨ੍ਹਾਂ ਦੀ ਸੇਵਾਮੁਕਤੀ ਸਤੰਬਰ ਵਿੱਚ ਸੀ। ਉਨ੍ਹਾਂ ਇਸ ਮੌਕੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਸੇਵਾ ਕਾਲ ਦੌਰਾਨ ਚੰਗਾ ਤਜਰਬਾ ਰਿਹਾ। ਅਜਿਹੇ ‘ਚ ਮੈਂ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ। ਰਾਜਨੀਤੀ ਵਿੱਚ ਆਉਣ ਦੀ ਕੋਈ ਰੁਚੀ ਨਹੀਂ।





























