
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰੁ ਨਾਨਕ ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ ਖਾਲਸਾ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਅੰਮ੍ਰਿਤ ਸੰਚਾਰ 20 ਅਪ੍ਰੈਲ 2025 ਦਿਨ ਐਤਵਾਰ ਸਵੇਰੇ 9.00 ਵਜੇ ਗੁਰਦੁਆਰਾ ਛਾਉਣੀ, ਨਿਹੰਗ ਸਿੰਘਾਂ, ਤਿਲਕ ਨਗਰ, ਜਲੰਧਰ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਵਾਸਤੇ ਜਲੰਧਰ ਛਾਉਣੀ ਦੀਆਂ ਸੰਗਤਾਂ ਨੂੰ ਉਚੇਚੇ ਤੌਰ ਤੇ ਬੇਨਤੀ ਕਰਨ ਲਈ ਜਥੇਦਾਰ ਬਾਬਾ ਗੁਰਚਰਨ ਸਿੰਘ ਜੀ ਆਪਣੀਆਂ ਨਿਹੰਗ ਸਿੰਘ ਫੌਜਾਂ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਪਹੁੰਚੇ, ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਮੀਤ ਪ੍ਰਧਾਨ ਜਗਮੋਹਨ ਸਿੰਘ ਖਹਿਰਾ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਸੇਵਾਦਾਰ ਦਲੇਰ ਸਿੰਘ ਅਤੇ ਸਵਿੰਦਰ ਸਿੰਘ ਸਾਜਨ ਨੇ ਜੀ ਆਇਆਂ ਆਖਦਿਆਂ ਸਵਾਗਤ ਕੀਤਾ।

ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ ਖਾਲਸਾ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਗੁਰਚਰਨ ਸਿੰਘ, ਸਹਿਤ ਜਥੇਦਾਰ ਵੀਰ ਪ੍ਰਤਾਪ ਸਿੰਘ, ਜਥੇਦਾਰ ਹਰਮਨ ਸਿੰਘ, ਜਥੇਦਾਰ ਹਰਕਮਲ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ, ਜਥੇਦਾਰ ਅਮਰਜੋਤ ਸਿੰਘ ਸੈਕਟਰੀ, ਜਥੇਦਾਰ ਭਵਨਜੀਤ ਸਿੰਘ, ਜਥੇਦਾਰ ਹਰੀ ਸਿੰਘ ਕਲਿਆਣ ਪੁਰ, ਜਥੇਦਾਰ ਹਰਜਿੰਦਰ ਸਿੰਘ, ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਸਿੰਘ ਮਝੈਲ ਅਤੇ ਭੁਪਿੰਦਰ ਸਿੰਘ (ਮੁੱਖੀ ਜਸਾ ਸਿੰਘ ਰਾਮਗੜ੍ਹੀਆ ਤਰਨਾ ਦਲ) ਨੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਕੇਸੀ ਇਸ਼ਨਾਨ ਕਰਕੇ, ਕਕਾਰਾਂ ਸਹਿਤ ਤਿਆਰ ਬਰ ਤਿਆਰ ਹੋ ਕੇ ਪਹੁੰਚੋ ਅਤੇ ਗੁਰੂ ਵਾਲੇ ਬਣ ਕੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ : 98158-44106, 96469-31969, 96533-00082, 73407-22194 ਤੇ ਸੰਪਰਕ ਕਰੋ ਜੀ।





























