
ਜਲੰਧਰ ਕੈਂਟ, ਐਚ ਐਸ ਚਾਵਲਾ। ਬੀਬਾ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਜੋ ਕਿ ਹਮੇਸ਼ਾ ਇਹ ਕਹਿੰਦੇ ਹਨ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਇਸੇ ਤਹਿਤ ਅੱਜ 21 ਨਵੰਬਰ ਨੂੰ ਕਾਰਪੋਰੇਸ਼ਨ ਜਲੰਧਰ ਦੇ ਕਮਿਸ਼ਨਰ ਅਤੇ ਨਗਰ ਨਿਗਮ ਜਲੰਧਰ ਦੇ ਅਫਸਰਾਂ ਨੂੰ ਹਲਕਾ ਕੈਂਟ ਵਿੱਚ ਬੁਲਾਇਆ ਗਿਆ ਤਾਂ ਜੋ ਕੀਤੇ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਜੋ ਵਿਕਾਸ ਦੇ ਕੰਮ ਚੱਲ ਰਹੇ ਹਨ ਉਹਨਾਂ ਦਾ ਵੀ ਨਿਰੀਖਣ ਕੀਤਾ ਜਾਵੇ ਕਿ ਜਲਦੀ ਹੀ ਇਹਨਾਂ ਕੰਮਾਂ ਨੂੰ ਪੂਰਾ ਕਰਵਾਇਆ ਜਾਵੇ ਅਤੇ ਹੋਰ ਜੋ ਕੰਮ ਰਹਿੰਦੇ ਹਨ ਉਹਨਾਂ ਨੂੰ ਵੀ ਜਲਦੀ ਅਮਲੀ ਜਾਮਾ ਪਹਿਨਾ ਕੇ ਸ਼ੁਰੂ ਕਰਵਾਇਆ ਜਾਵੇ।
ਇਸ ਦੌਰਾਨ ਬੀਬਾ ਥਿਆੜਾ ਜੀ ਅਤੇ ਕਮਿਸ਼ਨਰ ਸਾਹਿਬ ਨੇ ਨਗਰ ਨਿਗਮ ਦੀ ਟੀਮ ਨੇ ਪਹਿਲਾਂ 66 ਫੁੱਟ ਰੋਡ ਤੇ ਪਬਲਿਕ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਹਰ ਮੁਸ਼ਕਿਲ ਨੂੰ ਸੁਲਝਾ ਲਿਆ ਜਾਵੇਗਾ ਅਤੇ ਫਿਰ ਸੁਬਾਨਾ ਦੇ ਅੰਡਰ ਪਾਸ ਦਾ ਜਾਇਜ਼ਾ ਲਿਆ ਗਿਆ।
ਇਸੇ ਤਰਾਂ ਹੋਰ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗਏ ਅਤੇ ਅੰਤ ਵਿੱਚ ਅਰਬਨ ਸਟੇਟ ਫੇਸ ਵਨ ਦੀ ਪਾਰਕ ਦੇ ਨਵੀਨੀਕਰਨ ਦਾ ਨਿਰੀਖਣ ਕੀਤਾ ਅਤੇ ਪਾਰਕ ਨੂੰ ਹੋਰ ਕਿਸ ਤਰ੍ਹਾਂ ਸੋਹਣਾ ਬਣਾਇਆ ਜਾ ਸਕਦਾ ਹੈ, ਮੌਕੇ ਤੇ ਹੀ ਬੀਬਾ ਥਿਆੜਾ ਜੀ ਅਤੇ ਕਮਿਸ਼ਨਰ ਸਾਹਿਬ ਨੇ ਹੇਠਲੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਨਗਰ ਨਿਗਮ ਜਲੰਧਰ ਦੇ ਅਫਸਰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਸਨ।





























