
PRIME INDIAN NEWS 🖋️H S CHAWLA
ਇਸ ਵੇਲੇ ਵੱਡੀ ਖ਼ਬਰ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਆ ਰਹੀ ਹੈ। ਜਿੱਠ ਫ਼ਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ‘ਤੇ ਕੈਂਟਰ ਅਤੇ ਪਿਕਅੱਪ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕੁਝ ਲੋਕ ਜ਼ਖਮੀ ਹੋ ਗਏ ਹਨ। ਐਂਬੂਲੈਂਸ ਅਤੇ ਸੜਕ ਸੁਰੱਖਿਆ ਫੋਰਸ (SSF) ਮੌਕੇ ’ਤੇ ਮੌਜੂਦ ਹਨ ਅਤੇ ਪੁਲਿਸ ਪਾਰਟੀ ਵੀ ਪਹੁੰਚ ਗਈ ਹੈ। ਪਿੰਡ ਦੇ ਨੌਜਵਾਨਾਂ ਅਤੇ ਲੋਕਾਂ ਸਹਾਇਤਾ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੋਲੈਰੋ ਪਿਕਅੱਪ ਵਿੱਚ 15 ਤੋਂ ਵੱਧ ਲੋਕ ਸਵਾਰ ਸਨ ਜੋ ਫ਼ਿਰੋਜ਼ਪੁਰ ਤੋਂ ਦਿਹਾਤੀ ਖੇਤਰ ਵੱਲ ਜਾ ਰਹੇ ਸਨ। ਇਸ ਦੌਰਾਨ ਪਿਕਅੱਪ ਬੇਕਾਬੂ ਹੋ ਗਿਆ, ਜਿਸ ਕਾਰਨ ਪਿੱਛੇ ਤੋਂ ਆ ਰਹੇ ਕੈਂਟਰ ਨਾਲ ਹਾਦਸਾ ਵਾਪਰ ਗਿਆ।





























