
ਜਲੰਧਰ, ਐਚ ਐਸ ਚਾਵਲਾ। ਉਪ ਕਮਿਸ਼ਨਰ ਰਾਜ ਕਰ ਜਲੰਧਰ ਮੰਡਲ ਜਲੰਧਰ ਦਲਬੀਰ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ, 2018 (ਜਿਸ ਨੂੰ ਪੀ.ਐਸ.ਡੀ.ਟੀ. ਜਾਂ ਪ੍ਰਫੈਸ਼ਨਲ ਟੈਕਸ ਵੀ ਕਿਹਾ ਜਾਂਦਾ ਹੈ) ਅਧੀਨ ਉਨ੍ਹਾਂ ਸਭ ਵਿਅਕਤੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਉਣੀ ਅਤੇ ਬਣਦਾ ਟੈਕਸ (ਕੇਵਲ 200 ਰੁਪਏ ਪ੍ਰਤੀ ਮਹੀਨਾ) ਜਮ੍ਹਾ ਕਰਵਾਉਣਾ ਜ਼ਰੂਰੀ ਹੈ, ਜਿਨ੍ਹਾਂ ਦੀ ਸਾਰਿਆਂ ਵਸੀਲਿਆਂ ਤੋਂ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਯੋਗ ਵਿਅਕਤੀਆਂ ਨੂੰ ਰਜਿਸਟਰ ਕਰਵਾਉਣ ਲਈ ਵਿਸ਼ੇਸ਼ ਕੈਂਪ 29 ਅਤੇ 30 ਅਗਸਤ 2025 ਨੂੰ ਦਫ਼ਤਰ ਉਪ ਕਮਿਸ਼ਨਰ ਰਾਜ ਕਰ, ਜਲੰਧਰ ਮੰਡਲ ਜਲੰਧਰ, ਕਾਨਫਰੰਸ ਹਾਲ, ਪਹਿਲੀ ਮੰਜਿਲ, ਜੀ.ਐਸ.ਟੀ. ਭਵਨ, ਨੇੜੇ ਬੱਸ ਸਟੈਂਡ, ਜਲੰਧਰ ਵਿਖੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਨੋਡਲ ਅਫ਼ਸਰ-ਕਮ- ਰਾਜ ਕਰ ਅਫ਼ਸਰ ਜਗਮਾਲ ਹੁੰਦਲ (98146- 50940), ਸ਼ਲਿੰਦਰ ਸਿੰਘ (98153-18995) ਅਤੇ ਆਸਥਾ ਗਰਗ (97804-66291) ਨਾਲ ਸੰਪਰਕ ਕੀਤਾ ਜਾ ਸਕਦਾ ਹੈ।





























