
ਪੈਰਿਸ, (PRIME INDIAN NEWS) :- ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁੱਖੀ ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਜਾਣਕਾਰੀ ਦੱਸਿਆ ਕਿ ਫਰਾਂਸ ‘ਚ ਵੱਸਦੇ ਪੰਜਾਬ ਦੇ ਜਿਲ੍ਹਾ ਮਾਨਸਾ ਦੀ ਸਰਦੂਲਗੜ੍ਹ ਤਹਿਸੀਲ ‘ਚ ਪੈਂਦੇ ਪਿੰਡ ਕਾਹਨੇਵਾਲ ਨਾਲ ਸਬੰਧਿਤ ਗੋਇਲ ਪ੍ਰੀਵਾਰ ਦੀ ਹੋਣਹਾਰ ਧੀ ਪੂਜਾ ਗੋਇਲ ਨੇ ਅਮਰੀਕਾ ਦੇ ਸੂਬੇ ਟੈਕਸਾਸ ਤੋਂ A ਦਰਜੇ ‘ਚ ਕੰਪਿਊਟਰ ਸਾਇੰਸ ਦੀ ਪੜਾਈ ਪੂਰੀ ਕਰਕੇ PHD ਦੀ ਡਿਗਰੀ ਹਾਸਿਲ ਕੀਤੀ ਹੈ।
ਗੌਰਤਲਬ ਹੈ ਕਿ ਗੋਇਲ ਪਰਿਵਾਰ ਦੇ ਮੁੱਖੀ ਵਿਨੋਦ ਗੋਇਲ ਜਿਹੜੇ ਕਿ ਪਿਛਲੇ 25 ਕੁ ਸਾਲਾਂ ਤੋਂ ਫਰਾਂਸ ‘ਚ ਰਹਿ ਕੇ ਕੰਸਟਰਕਸ਼ਨ ਦਾ ਕੰਮ ਕਰ ਰਹੇ ਹਨ, ਦੀ ਹੋਣਹਾਰ ਧੀ ਪੂਜਾ ਗੋਇਲ ਨੇ ਇਹ ਰੁਤਬਾ ਹਾਸਿਲ ਕਰਕੇ ਆਪਣੇ ਮਾਂ-ਬਾਪ ਦਾ ਨਾਮ ਦੇ ਨਾਲ ਨਾਲ ਆਪਣੇ ਜਿਲ੍ਹੇ ਅਤੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਹੈ।
ਪੂਜਾ ਗੋਇਲ ਦੀ ਇਸ ਖੁਸ਼ੀ ਵਿੱਚ ਸ਼ਾਮਿਲ ਹੋਣ ਵਾਸਤੇ, ਉਸਦੇ ਪਿਤਾ ਵਿਨੋਦ ਗੋਇਲ ਅਤੇ ਮਾਤਾ ਮਮਤਾ ਗੋਇਲ ਵੀ ਉਚੇਚੇ ਤੌਰ ਤੇ ਟੈਕਸਾਸ (ਯੂ.ਐਸ.ਏ ) ਪਹੁੰਚ ਗਏ ਤਾਂ ਕਿ ਉਹ ਡਿਗਰੀ ਵੰਡ ਸਮਾਰੋਹ ਵਿੱਚ ਆਪਣੀ ਧੀ ਨੂੰ ਡਿਗਰੀ ਪ੍ਰਾਪਤ ਕਰਦੇ ਹੋਏ ਆਪਣੀ ਅੱਖੀਂ ਦੇਖ ਕੇ ਖੁਸ਼ੀ ਮਨਾ ਸਕਣ। ਗੋਇਲ ਪ੍ਰੀਵਾਰ ਦੀ ਧੀ ਦੀ ਇਸ ਕਾਮਯਾਬੀ ਨੂੰ ਦੇਖਕੇ ਜਿੱਥੇ ਉਸਦੇ ਮਾਂ-ਬਾਪ, ਜਿਲ੍ਹੇ ਅਤੇ ਪਿੰਡ ਦਾ ਸਮਾਜ ਵਿੱਚ ਮਾਣ ਵਧਿਆ ਹੈ, ਉੱਥੇ ਉਨ੍ਹਾਂ ਨੂੰ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਵੱਲੋਂ ਵੀ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।





























