
DGP ਗੌਰਵ ਯਾਦਵ ਨੇ ਬਤੋਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਕਿਹਾ – ਰਾਸ਼ਟਰੀ ਘੋੜਸਵਾਰੀ ਚੈਂਪੀਅਨਸ਼ਿਪ ਦਾ ਜਲੰਧਰ ਵਿੱਚ ਹੋਣਾ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ
ਜਲੰਧਰ, ਐਚ ਐਸ ਚਾਵਲਾ। ਅੱਜ ਮਿਤੀ 15.02.2025 ਨੂੰ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਉਂਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੀ ਸ਼ਾਨਦਾਰ ਸ਼ੁਰੂਆਤ ਹੋਈ। ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਵਿੱਚ ਸ੍ਰੀ ਗੌਰਵ ਯਾਦਵ, ਆਈ.ਪੀ.ਐਸ., ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਬਤੋਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਸਮਾਰੋਹ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ ਜੀ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਘੋੜਸਵਾਰ ਖਿਡਾਰੀਆਂ ਪਾਸੋਂ ਸ਼ਾਨਦਾਰ ਮਾਰਚ ਪਾਸਟ ਤੋਂ ਸਲਿਊਟ ਲਿਆ। ਬਾਅਦ ਵਿੱਚ ਸ੍ਰੀ ਐਮ.ਐਫ. ਫਾਰੂਕੀ, ਆਈ.ਪੀ.ਐਸ., ਵਧੀਕ ਡੀ.ਜੀ.ਪੀ. ਸਟੇਟ ਆਰਮਡ ਪੁਲਿਸ, ਜਲੰਧਰ ਜੀ ਵਲੋਂ ਵੈਲਕਮ ਐਡਰੈਸ ਪੇਸ਼ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਇਸ ਘੋੜਸਵਾਰੀ ਚੈਂਪੀਅਨਸ਼ਿਪ ਵਿੱਚ ਪੂਰੇ ਭਾਰਤ ਵਿੱਚੋਂ ਆਰਮੀ, ਪੈਰਾ-ਮਿਲਟਰੀ ਫੋਰਸ ਦੇ ਨਾਲ-ਨਾਲ ਕੁਝ ਪ੍ਰਾਈਵੇਟ ਕਲੱਬਾਂ ਦੀਆਂ ਕੁੱਲ 15 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਕੁੱਲ 150 ਘੋੜਸਵਾਰ ਹਿੱਸਾ ਲੈ ਰਹੇ ਹਨ ਅਤੇ ਇਸ ਵਿੱਚ 10 ਗਜਟਿਡ ਅਫਸਰ ਵੀ ਸ਼ਾਮਿਲ ਹਨ, ਜੋ ਕਿ ਮਿਤੀ 15.02.2025 ਤੋਂ 23.02.2025 ਤੱਕ ਵੱਖ-ਵੱਖ ਈਵੈਂਟਸ ਵਿੱਚ ਭਾਗ ਲੈਣਗੇ।

ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚ ਆਈ.ਟੀ.ਬੀ.ਪੀ. ਦੇ ਡਾ. ਅਮਿਤ ਸ਼ੇਤਰੀ ਅਤੇ ਅਸਮ ਰਾਈਫਲਜ ਦੇ ਸ੍ਰੀ ਦਿਨੇਸ਼ ਕਾਤੇਕਰ ਵਰਲਡ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿੱਧਤਾ ਕਰ ਚੁੱਕੇ ਹਨ। ਇਸ ਪ੍ਰਤੀਯੋਗਤਾ ਵਿੱਚ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਦੇ ਵੀ ਕੁੱਲ 20 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਦੀ ਅਗਵਾਈ ਸ੍ਰੀ ਇੰਦਰਬੀਰ ਸਿੰਘ, ਆਈ.ਪੀ.ਐਸ., ਡੀ.ਆਈ.ਜੀ. ਪ੍ਰਸ਼ਾਸਨ ਪੀਏਪੀ ਕਰਨਗੇ।
ਮਾਨਯੋਗ ਮੁੱਖ ਮਹਿਮਾਨ ਜੀ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਘੋੜਸਵਾਰੀ ਚੈਂਪੀਅਨਸ਼ਿਪ ਜਲੰਧਰ ਵਿੱਚ ਹੋ ਰਹੀ ਹੈ। ਇਸ ਤੋਂ ਬਾਅਦ ਮਾਨਯੋਗ ਮੁੱਖ ਮਹਿਮਾਨ ਜੀ ਵਲੋਂ ਚੈਂਪੀਅਨਸ਼ਿਪ ਦੀ ਰਸਮੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਗਈ।

ਇਸ ਮੌਕੇ ਮਾਨਯੋਗ ਮੁੱਖ ਮਹਿਮਾਨ ਜੀ ਨੂੰ ਸ੍ਰੀ ਐਮ.ਐਫ. ਫਾਰੂਕੀ, ਆਈ.ਪੀ.ਐਸ., ਵਧੀਕ ਡੀ.ਜੀ.ਪੀ. ਸਟੇਟ ਆਰਮਡ ਪੁਲਿਸ, ਜਲੰਧਰ, ਸ੍ਰੀ ਇੰਦਰਬੀਰ ਸਿੰਘ, ਆਈ.ਪੀ.ਐਸ., ਡੀ.ਆਈ.ਜੀ. ਪ੍ਰਸ਼ਾਸਨ ਪੀਏਪੀ-ਕਮ-ਆਰਗੇਨਾਈਜਿੰਗ ਸੈਕਟਰੀ, ਸ੍ਰੀ ਰਾਜਪਾਲ ਸਿੰਘ ਸੰਧੂ, ਆਈ.ਪੀ.ਐਸ., ਡੀ.ਆਈ.ਜੀ. ਪੀਏਪੀ-2 ਅਤੇ ਟਰੇਨਿੰਗ ਅਤੇ ਸ੍ਰੀ ਮਨਦੀਪ ਸਿੰਘ ਗਿੱਲ, ਪੀ.ਪੀ.ਐਸ., ਕਮਾਂਡੈਂਟ ਪੀਏਪੀ ਸਿਖਲਾਈ ਕੇਂਦਰ ਵਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਉਪਰੰਤ ਮਾਨਯੋਗ ਮੁੱਖ ਮਹਿਮਾਨ ਜੀ ਵਲੋਂ ਵਧੀਕ ਡੀ.ਜੀ.ਪੀ. ਸਟੇਟ ਆਰਮਡ ਪੁਲਿਸ, ਜਲੰਧਰ ਅਤੇ ਡੀ.ਆਈ.ਜੀ. ਪ੍ਰਸ਼ਾਸਨ ਪੀਏਪੀ-ਕਮ-ਆਰਗੇਨਾਈਜਿੰਗ ਸੈਕਟਰੀ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਡੀ.ਆਈ.ਜੀ. ਪ੍ਰਸ਼ਾਸਨ ਪੀਏਪੀ ਜੀ ਵਲੋਂ ਵੋਟ ਆਫ ਬੈਂਕਸ ਪੇਸ਼ ਕੀਤਾ ਗਿਆ। ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਪੁਲਿਸ ਵਲੋਂ ਖਰੀਦ ਕੀਤੇ ਗਏ ਨਵੇਂ ਘੋੜਿਆਂ ਦੀ ਜਾਣ-ਪਹਿਚਾਣ ਕਰਵਾਈ ਗਈ ਅਤੇ ਇਸ ਤੋਂ ਬਾਅਦ ਜੰਪਿਗ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਪੁਲਿਸ, ਜਲੰਧਰ, ਵੱਖ-ਵੱਖ ਬਟਾਲੀਅਨਜ਼ ਅਤੇ ਟਰੇਨਿੰਗ ਸੈਂਟਰਾਂ ਦੇ ਕਮਾਂਡੈਂਟਸ, ਹੋਰ ਅਫਸਰਾਨ ਅਤੇ ਮਾਊਜ਼ਜ਼ ਮਹਿਮਾਨਾਂ ਨੇ ਸ਼ਿਰਕਤ ਕੀਤੀ।





























