
ਪੈਰਿਸ, (PRIME INDIAN NEWS) :- ਨਰਿੰਦਰ ਮੋਦੀ ਦੇ ਭਾਰਤ ਦੇ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਤੇ ਫਰਾਂਸ ਤੋਂ ਭਾਜਪਾ ਦੇ ਅਹੁਦੇਦਾਰਾਂ, ਕ੍ਰਮਵਾਰ ਸ਼੍ਰੀ ਜੋਗਿੰਦਰ ਕੁਮਾਰ, ਸ਼ਿਵ ਕੁਮਾਰ, ਬਲਵੀਰ ਸਿੰਘ ਆਦਿ ਨੇ (ਭਾਜਪਾ ) ਫਰਾਂਸ ਦੀ ਵਾਇਸ ਪ੍ਰਧਾਨ ਕਵਿਤਾ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ (ਲਾ-ਕੋਰਨਵ ) ਵਿਖ਼ੇ ਮੱਥਾ ਟੇਕਿਆ ਅਤੇ ਮੋਦੀ ਦੀ ਚੜਦੀ ਕਲਾ ਵਾਸਤੇ ਅਰਦਾਸ ਕਰਵਾਈ।
ਇਸ ਮੌਕੇ ਕਵਿਤਾ ਸਿੰਘ ਨੇ ਸਟੇਜ ਤੋਂ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਮੋਦੀ ਦੇਸ਼ ਦੇ ਅਜਿਹੇ ਪ੍ਰਧਾਨ ਮੰਤਰੀ ਹੋਏ ਹਨ ਜਿਹੜੇ ਕਿ ਸਿੱਖ ਧਰਮ ਦੇ ਗੁਰੂਆਂ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਹਰੇਕ ਸਾਲ ਸਰਕਾਰੀ ਤੌਰ ਤੇ ਮਨਾਉਂਦੇ ਹਨ | ਸ਼੍ਰੀ ਜੋਗਿੰਦਰ ਕੁਮਾਰ ਅਤੇ ਦਲਜੀਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਮੋਦੀ ਜੀ ਵਾਸਤੇ ਸ਼ੁੱਭ ਕਾਮਨਾਵਾਂ ਮੰਗੀਆਂ ਕਿ ਉਹ ਲਗਾਤਾਰ ਦੇਸ਼ ਦੀ ਸੇਵਾ ਕਰਦੇ ਰਹਿਣ | ਸਟੇਜ ਸੈਕਟਰੀ ਦੀ ਸੇਵਾ ਇਕਬਾਲ ਸਿੰਘ ਭੱਟੀ ਨੇ ਬਾਖੂਬੀ ਨਿਭਾਈ।
ਅਖੀਰ ਵਿੱਚ ਗੁਰੂ ਘਰ ਆਏ ਹੋਏ ਭਾਜਪਾ ਦੇ ਅਹੁਦੇਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਵੀ ਦਿੱਤੇ ਗਏ | ਪਹਿਲਾਂ ਤੋਂ ਹੀ ਫਿਨਲੈਂਡ ਵਿਖ਼ੇ ਪ੍ਰੋਗਰਾਮ ਤਹਿ ਹੋਣ ਕਾਰਨ ਭਾਜਪਾ ਫਰਾਂਸ ਦੇ ਮੁਖੀ ਸ਼੍ਰੀ ਅਵਿਨਾਸ਼ ਮਿਸ਼ਰਾ ਜੀ ਹਾਜ਼ਰੀ ਤਾਂ ਨਹੀਂ ਲਗਵਾ ਸਕੇ, ਲੇਕਿਨ ਉਨ੍ਹਾਂ ਨੇ ਟੈਲੀਫੋਨ ਕਰਕੇ ਮੋਦੀ ਜੀ ਵਾਸਤੇ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਤੀਸਰੀ ਮੋਦੀ ਜੀ ਦੇ ਵਾਰੀ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਵੀ ਸਾਂਝੀ ਕੀਤੀ |





























