
SHO ਕੈਂਟ ਅਨਿਲ ਥਾਪਰ ਨੇ ਵਿਸ਼ੇਸ਼ ਤੌਰ ‘ਤੇ ਰੱਖਿਆ ਪੂਰਾ ਕੰਟਰੋਲ
ਸਮੂਹ ਵਾਲਮੀਕਿ ਭਾਈਚਾਰੇ ਵੱਲੋਂ ਕੀਤਾ ਗਿਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ
ਜਲੰਧਰ ਕੈਂਟ, (ਸੈਵੀ ਚਾਵਲਾ/ਰਮਨ ਜਿੰਦਲ) :- ਬੀਤੇ ਦਿਨੀ 26 ਜਨਵਰੀ ਨੂੰ ਅੰਮ੍ਰਿਤਸਰ ਵਿਖ਼ੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਦਲਿਤ ਸਮਾਜ ਵਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਜਲੰਧਰ ਕੈਂਟ ਵਿਖੇ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਸਮੂਹ ਵਾਲਮੀਕਿ ਭਾਈਚਾਰੇ ਵੱਲੋਂ ਕੀਤੀ ਗਈ ਅਪੀਲ ਦੇ ਤਹਿਤ ਅੱਜ ਕੈਂਟ ਸ਼ਾਂਤਮਈ ਢੰਗ ਨਾਲ ਬੰਦ ਰਿਹਾ।

ਛਾਉਣੀ ਦੇ ਸਾਰੇ ਬਜ਼ਾਰ, ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰ ਬੰਦ ਰਹੇ। ਇਸ ਮੌਕੇ ਵਾਲਮੀਕੀ ਭਾਈਚਾਰੇ ਵੱਲੋਂ ਨਗਰ ਵਿੱਚ ਮਾਰਚ ਕਰਦੇ ਹੋਏ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ SHO ਕੈਂਟ ਅਨਿਲ ਥਾਪਰ ਨੇ ਪੂਰਾ ਕੰਟਰੋਲ ਰੱਖਿਆ ਅਤੇ ਸਮੂਹ ਵਾਲਮੀਕਿ ਭਾਈਚਾਰੇ ਵੱਲੋਂ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਚਿਨ ਅਸੁਰ ਰਾਵਣ, ਮੁੱਖ ਪ੍ਰਚਾਰਕ ਵਾਲਮੀਕੀ ਧਰਮ ਸਮਾਜ (ਵਾਧਸ), ਕੇਵਲ ਬੱਤਰਾ ਕਨਵੀਨਰ ਭਾਰਤੀ ਮੁਕਤੀ ਮੋਰਚਾ (BMM), ਪੰਡਿਤ ਰੋਸ਼ਨ ਲਾਲ, ਅਸ਼ਵਨੀ ਹੰਸ, ਅਸ਼ੋਕ ਨਾਹਰ, ਤਰਸੇਮ ਚੌਧਰੀ, ਰਾਕੇਸ਼ ਅਟਵਾਲ, ਲੱਕੀ ਬੈਂਸ, ਅਨਿਲ ਹੰਸ, ਟੀਪੂ ਹੰਸ, ਨਵੀਨ ਨਾਨੂ, ਲੱਕੀ ਹੰਸ, ਰਾਜੇਸ਼ ਨਾਹਰ, ਅਸ਼ੋਕ ਗਿੱਲ, ਕਰਨ ਨਾਹਰ, ਹਰੀਸ਼ ਨਾਹਰ, ਵਿਨੋਦ ਨੋਨੀ, ਮੋਹਨ ਜੀਤ ਨਾਹਰ, ਪਵਨ, ਰਾਕੇਸ਼ ਨਾਹਰ, ਅਸ਼ੋਕ ਗਿੱਲ, ਅਸ਼ੋਕ ਮੋਹਮਾ, ਰਾਜਨ ਘਈ, ਗੋਰਾ ਥਾਪਰ ਆਦਿ ਮੌਜੂਦ ਸਨ।





























