
ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾ ਖਾਫ ਚਲਾਈ ਗਈ ਵਿਸ਼ੇਸ਼ੇ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਨ ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ 302 ਗ੍ਰਾਮ ਹੈਰੋਇਨ, 04 ਪਿਸਟਲ ਦੇਸੀ 32 ਬੋਰ ਸਮੇਤ ਮੈਗਜ਼ੀਨ, 06 ਰੋਦ ਜਿੰਦਾ 32 ਬੋਰ, 02 ਪਿਸਟਲ 30 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਕਰਕੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 23.02.2024 ਨੂੰ ASI ਬੂਟਾ ਰਾਮ ਇੰਚਾਰਜ ਚੌਕੀ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੂੰ ਖੂਫੀਆ ਤੌਰ ਪਰ ਇਤਲਾਹ ਮਿਲੀ ਕਿ ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜਿਲ੍ਹਾ ਜਲੰਧਰ, ਅਕਾਸ਼ਦੀਪ ਉਰਫ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਥਾਣਾ ਲੋਹੀਆ ਜਿਲ੍ਹਾ ਜਲੰਧਰ, ਹਰਦੀਪ ਸਿੰਘ ਉਰਫ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਹਾਲ ਵਾਸੀ 1712/5 834 ਨਿਊ ਦੀਪ ਨਗਰ ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਅਤੇ ਬਲਜਿੰਦਰ ਸਿੰਘ ਉਰਫ ਜਸ਼ਨ ਪੁੱਤਰ ਅਜੈਬ ਸਿੰਘ ਵਾਸੀ ਤਲਵੰਡੀ ਬੂਟੀਆ ਥਾਣਾ ਸ਼ਾਹਕੋਟ ਬਾਹਰ ਦੇ ਰਾਜਾਂ ਤੋਂ ਦੇਸੀ ਕੱਟੇ ਅਤੇ ਹੈਰੋਇਨ ਖਰੀਦ ਕੇ ਸ਼ਾਹਕੋਟ ਦੇ ਏਰੀਆ ਵਿੱਚ ਵੇਚਣ ਦਾ ਕੰਮ ਕਰਦੇ ਸਨ। ਜਿਸ ਤੇ ਮੁਕੱਦਮਾ ਨੰ. 28 ਮਿਤੀ 23.02.2024 ਅ/ਦ 21-61-85 NDPS Act 25/54/59 Arms Act ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਜੋ ਮਿਤੀ 24.02.2024 ਨੂੰ Insp. ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਦੇ ਦਾਣਾ ਮੰਡੀ ਪਰਜੀਆ ਕਲਾਂ ਵਿਖੇ (1) ਸੁਖਪ੍ਰੀਤ ਸਿੰਘ ਉਰਫ ਸੁੱਖ ਪੁੱਤਰ ਸਰਵਣ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜਿਲ੍ਹਾ ਜਲੰਧਰ, (2) ਅਕਾਸ਼ਦੀਪ ਉਰਫ ਮੂਸਾ ਪੁੱਤਰ ਜਰਨੈਲ ਸਿੰਘ ਵਾਸੀ ਨਿਹਾਲੂਵਾਲ ਬਸਤੀ ਬਾਣਾ ਲੋਹੀਆ ਜਿਲ੍ਹਾ ਜਲੰਧਰ, (3) ਹਰਦੀਪ ਸਿੰਘ ਉਰਫ ਦੀਪੂ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਹਾਲ ਵਾਸੀ 1712/5 834 ਨਿਊ ਦੀਪ ਨਗਰ ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਸੁਖਪ੍ਰੀਤ ਸਿੰਘ ਉਰਫ ਸੁੱਖ ਪਾਸੋਂ ਇੱਕ ਕਿੱਟ ਬੈਗ ਵਿੱਚੋ 302 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, (02 ਰੌਦ ਜਿੰਦਾ 32 ਬੋਰ, ਅਕਾਸ਼ਦੀਪ ਉਰਫ ਮੂਸਾ ਪਾਸੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 02 ਰੋਦ ਜਿੰਦਾ 32 ਬੋਰ, ਹਰਦੀਪ ਸਿੰਘ ਉਰਫ ਦੀਪੂ ਪਾਸੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 02 ਰੋਦ ਜਿੰਦਾ 32 ਬੇਰ, ਮੋਟਰਸਾਈਕਲ ਨੰਬਰੀ PB-08-EZ-8801 ਮਾਰਕਾ CT-125 EX, ਮੋਟਰਸਾਈਕਲ ਮਾਰਕਾ ਬੁਲਟ ਨੰਬਰ PB-10-JG-5662 ਬ੍ਰਾਮਦ ਕੀਤੇ ਗਏ ਹਨ।
ਦੋਸ਼ੀਆਂ ਨੂੰ ਕੱਲ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਨਸ਼ੇ ਦੇ ਕਾਰੋਬਾਰ ਅਤੇ ਪਿਸਟਲ ਵੇਚਣ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।





























