ਦੇਸ਼ਦੁਨੀਆਂਪੰਜਾਬ

ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 3 ਔਰਤਾਂ ਅਤੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤੱਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਂਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ੍ਰੀ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸ: ਜੈਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ ਵੱਲੋਂ ਮਿਤੀ 27. 08.2024 ਨੂੰ ਪੰਜਾਬ ਨੈਸ਼ਨਲ ਬੈਕ ਮਹਿਤਪੁਰ ਬਜੁਰਗ ਔਰਤ ਤੋ 40 ਹਜਾਰ ਰੁਪਏ ਖੋਹ ਕਰਨ ਵਾਲਾ 03 ਔਰਤਾ ਤੇ 01 ਵਿਅਕਤੀ ਦੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 27.08.2024 ਨੂੰ ਪੰਜਾਬ ਨੈਸ਼ਨਲ ਬੈਕ ਮਹਿਤਪੁਰ ਤੋ ਜਸਬੀਰ ਕੋਰ ਪਤਨੀ ਮੱਘਰ ਸਿੰਘ ਵਾਸੀ ਆਦਰਾਮਾਨ ਥਾਣਾ ਮਹਿਤਪੁਰ ਤੋਂ ਨਾ-ਮਾਲੂਮ ਔਰਤਾ ਵੱਲੋ 40 ਹਜਾਰ ਰੁਪਏ ਖੋਹ ਕਰ ਕੇ ਆਟੋ ਵਿੱਚ ਭੱਜ ਗਏ। ਜਿਸਤੇ ਮੁੱਕਦਮਾ ਨੰਬਰ 104 ਮਿਤੀ 31.08.2024 ਜੁਰਮ 304 ਬੀ.ਐਨ.ਐਸ. ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ। ਜਿਸਤੇ ਆਧੁਨਿਕ ਢੰਗ ਨਾਲ ਟਰੇਸ ਨਾਲ ਮੁੱਕਦਮਾ ਵਿੱਚ ਲੋੜੀਦੇ ਦੋਸ਼ੀਆ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਹਨਾ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਸਮੇ ਆਟੋ ਦੀ ਵਰਤੋਂ ਕੀਤੀ ਜੋ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਨੇ ਮੁੱਕਦਮਾ ਵਿੱਚ ਲੋੜੀਂਦੀਆ ਦੋਸ਼ਣਾ ਤੇ ਆਟੋ ਚਲਾਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਸ਼ੀ ਅਪਰਾਧਿਕ ਪਛੋਕੜ ਵਾਲੇ ਹਨ ਜਿਹਨਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਦੋਸ਼ਣ ਭਾਵਨਾ ਦੇ ਖਿਲਾਫ ਪਹਿਲਾ ਹੀ ਚੋਰੀ ਦੇ ਵੱਖ-2 ਜਿਲਿਆ ਵਿੱਚ ਕੁੱਲ 03 ਮੁਕੱਦਮੇ ਦਰਜ ਹਨ, ਦੋਸ਼ਣ ਅਨਨਿਆ ਦੇ ਖਿਲਾਫ ਥਾਣਾ ਡਵੀਜਨ ਨੰ.05 ਜਿਲਾ ਲੁਧਿਆਣਾ ਵਿੱਚ ਚੋਰੀ ਦਾ ਮੁੱਕਦਮਾ ਦਰਜ ਰਜਿਸਟਰ ਹੈ।

ਦੋਸ਼ੀ ਦਾ ਨਾਮ ਪਤਾ :-
1. ਅਨਨਿਆ ਪੁੱਤਰੀ ਵੀਰੂ ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਰੇਲਵੇ ਸਟੇਸ਼ਨ ਲੁਧਿਆਣਾ,
2. ਸਲੋਨੀ ਪਤਨੀ ਪ੍ਰਦੀਪ ਵਾਸੀ ਮੱਧ ਪ੍ਰਦੇਸ਼ ਹਾਲ ਵਾਸੀ ਰੇਲਵੇ ਸਟੇਸ਼ਨ ਲੁਧਿਆਣਾ,
3. ਭਾਵਨਾ ਪੁੱਤਰੀ ਨੰਦਕਿਸ਼ੋਰ ਵਾਸੀ ਰਾਜਸਥਾਨ ਹਾਲ ਵਾਸੀ ਹਾਲ ਵਾਸੀ ਰੇਲਵੇ ਸਟੇਸ਼ਨ ਲੁਧਿਆਣਾ
4. ਦਵਿੰਦਰ ਸ਼ਰਮਾ ਪੁੱਤਰ ਭਾਗਸ਼ਲ ਸ਼ਰਮਾ ਵਾਸੀ ਬੇਗੋਵਾਲ ਥਾਣਾ ਦੋਰਾਹਾ ਜਿਲਾ ਲੁਧਿਆਣਾ
ਬ੍ਰਾਮਦਗੀ :- ਆਟੋ (ਥ੍ਰੀ-ਵਹੀਲਰ) ਨੰਬਰੀ PB 10 FV 9474

Related Articles

Leave a Reply

Your email address will not be published. Required fields are marked *

Back to top button