
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਸ੍ਰੀ ਸੁਰਿੰਦਰ ਪਾਲ ਧੋਗੜੀ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਸਭ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ 01 ਨਸ਼ਾ ਤਸਕਰ ਪਾਸੋਂ 30 ਨਸ਼ੀਲੀਆਂ ਗੋਲੀਆਂ ਖੁਲੀਆਂ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ੍ਰੀ ਸੁਰਿੰਦਰ ਪਾਲ ਧੋਗਤੀ. ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਨੇ ਦੱਸਿਆ ਕਿ ASI ਜੰਗ ਬਹਾਦਰ 140/ਜਲੰ ਬਰਖਿਲਾਫ ਰੋਹਿਤ ਸਿੰਘ ਪੁੱਤਰ ਸ਼ਿਵ ਕੁਮਾਰ ਸਿੰਘ ਪੁੱਤਰ ਹਨੂੰਮਾਨ ਸਿੰਘ ਵਾਸੀ ਬਿਸਵਾ ਥਾਣਾ ਬੇੜੀ ਜਿਲਾ ਬਹਿਰਾਈ ਸਟੇਟ ਯੂਪੀ ਹਾਲ ਵਾਸੀ ਮੇਖੇ ਪੁਲ ਥੱਲੇ ਝੁੰਗੀਥਾਣਾ ਮਕਸੂਦਾਂ ਦੇ ਦਰਜ ਰਜਿਸਟਰ ਕਰਾਇਆ ਕਿ ਉਹ ਸਮੇਤ ਪੁਲਿਸ ਪਾਰਟੀ ਸਮੇਤ ਲੈਪਟਾਪ ਤੇ ਪ੍ਰਿੰਟਰ ਸਮੇਤ ਤਫਤੀਸ਼ੀ ਬੈਂਗ ਬਾ ਸਵਾਰੀ ਪ੍ਰਾਈਵੇਟ ਗੱਡੀ ਦੇ ਬਰਾਏ ਚੈਕਿੰਗ ਸ਼ੱਕੀ ਭੈੜੇ ਪੁਰਸ਼ਾ ਦੇ ਸਬੰਧ ਵਿਚ ਥਾਣਾ ਮਕਸੂਦਾ ਤੇ ਪਿੰਡ ਵਰਿਆਣਾ ਤੇ ਆਧੀ ਖੂਹੀ ਮੰਡ ਨੂੰ ਆ ਰਹੇ ਸੀ ਤਾਂ ਜਲੰਧਰ ਜੀ ਟੀ ਰੋਡ ਆਗਣ ਰੈਸਟਡੈਟ ਤੇ ਬੇੜਾ ਪਿੱਛੇ ASI ਜੰਗ ਬਹਾਦਰ ਨੇ ਸਮੇਤ ਸਾਥੀ ਕਰਮਚਾਰੀਆ ਨੇ ਨਾਕਾ ਬੰਦੀ ਕੀਤੀ ਤਾ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਅੱਗੇ ਦੇਖ ਕੇ ਘਬਰਾਹ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਉਸ ਵਿਅਕਤੀ ਨੇ ਆਪਣੇ ਹੱਥ ਵਿਚ ਫੜੇ ਮੋਮੀ ਲਿਫਾਫਾ ਰੰਗ ਕਾਲਾ ਹੇਠਾ ਸੁੱਟ ਦਿੱਤਾ। ਜਿਸ ਤੇ ASI ਜੰਗ ਬਹਾਦਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਮੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਰੋਹਿਤ ਸਿੰਘ ਪੁੱਤਰ ਸ਼ਿਵ ਕੁਮਾਰ ਸਿੰਘ ਪੁੱਤਰ ਹਨੂੰਮਾਨ ਸਿੰਘ ਵਾਸੀ ਬਿਸਵਾ ਥਾਣਾ ਖੋੜੀ ਜਿਲਾ ਬਹਿਰਾਈ ਸਟੇਟ ਯੂਪੀ ਹਾਲ ਵਾਸੀ ਸੇਖੋ ਪੁੱਲ ਥੱਲੇ ਝੁੱਗੀਬਾਣਾ ਮਕਸੂਦਾ ਦੱਸਿਆ। ਜਿਸਦੇ ਕਬਜੇ ਵਿਚੋਂ 30 ਨਸ਼ੀਲੀਆਂ ਗੋਲੀਆਂ ਖੁਲੀਆਂ ਬਰਾਮਦ ਹੋਈਆਂ, ਜਿਸ ਤੇ ਮੁਕੱਦਮਾ ਨੰਬਰ 48 ਮਿਤੀ 06.03.2025 / 22-61-85 NਦPS ACT ਥਾਣਾ ਮਕਸੂਦਾਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸੀ ਰੋਹਿਤ ਸਿੰਘ ਪੁੱਤਰ ਸ਼ਿਵ ਕੁਮਾਰ ਸਿੰਘ ਪੁੱਤਰ ਹਨੂੰਮਾਨ ਸਿੰਘ ਵਾਸੀ ਇਸਵਾ ਥਾਣਾ ਥੋੜੀ ਜਿਲਾ ਬਹਿਰਾਈ ਸਟੇਟ ਯੂਪੀ ਹਾਲ ਵਾਸੀ ਸੇਖੇ ਪੁੱਲ ਥੱਲੇ ਝੁੱਗੀਬਾਣਾ ਮਕਸੂਦਾ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ, ਜੋ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।





























