
ਜਲੰਧਰ, ਐਚ ਐਸ ਚਾਵਲਾ। ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ 04 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾਂ ਤਸਕਰਾਂ ਖਿਲਾਫ ਚਲਾਏ ਸ਼ਪੈਸਲ ਆਪ੍ਰੇਸ਼ਨ “ਯੁੱਧ ਨਸ਼ਿਆ ਦੇ ਵਿਰੁੱਧ” ਤਹਿਤ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦੇ ਮੈਂਬਰ ਗੋਰਵ ਖੋਸਲਾ ਉਰਫ ਗਿੰਨੀ ਪੁੱਤਰ ਮਦਨ ਲਾਲ ਵਾਸੀ ਸਰਾਫਾ ਬਜਾਰ ਅੱਪਰਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਅਤੇ ਪ੍ਰਭਜੋਤ ਸਿੰਘ ਉਰਫ ਲਾਡੀ ਪੁੱਤਰ ਰਣਜੀਤ ਸਿੰਘ ਵਾਸੀ ਲਾਧੜਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ 103 ਪੱਤੇ ਨਸ਼ੀਲੀਆਂ ਗੋਲੀਆਂ ਮਾਰਕਾ Alprazolam 0.5 mg (ਕੁੱਲ 1030) ਬਰਾਮਦ ਕਰਕੇ ਮੁਕੱਦਮਾ ਨੰਬਰ 116 ਮਿਤੀ 22.04.2025 ਜੁਰਮ 22C-61-85 NDPS Act ਤਹਿਤ ਥਾਣਾ ਫਿਲੌਰ ਦਰਜ ਕੀਤਾ ਗਿਆ। ਜੋ ਗ੍ਰਿਫਤਾਰ ਦੋਸ਼ੀਆਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੂੰ ਇਹ ਗੋਲੀਆ ਸੁਮਿਤ ਉਰਫ ਮੰਨੂੰ ਪੁੱਤਰ ਮਾਗੇ ਰਾਮ ਵਾਸੀ ਸ਼ਾਹਧਾਰਨਪੁਰ ਥਾਣਾ ਦੇਨਬੰਦ ਜਿਲਾ ਸਹਾਰਨਪੁਰ ਉੱਤਰ ਪ੍ਰਦੇਸ਼ ਗੈਰ ਸਟੇਟ ਯੂ.ਪੀ ਤੋਂ ਸਸਤੇ ਭਾਅ ਲਿਆ ਕੇ ਉਹਨਾਂ ਨੂੰ ਸਪਲਾਈ ਦਿੰਦਾ ਸੀ, ਕਿਉਕਿ ਸੁਮਿਤ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਥਾਣਾ ਫਿਲੌਰ ਦਰਜ ਹੈ। ਜਿਸਦੀ ਤਰੀਕ ਪੇਸ਼ੀ ਪਰ ਜਲੰਧਰ ਕੋਰਟ ਆਉਣ ਵੇਲੇ ਉਹ ਨਸ਼ੀਲੀਆ ਗੋਲੀਆ ਆਪਣੇ ਨਾਲ ਲੈ ਆਉਂਦਾ ਸੀ ਅਤੇ ਸਪਲਾਈ ਦੇਣ ਉਪਰੰਤ ਉਹ ਸੁਮਿਤ ਨੂੰ ਆਨ ਲਾਈਨ ਪੈਸੇ PAY ਕਰ ਦਿੰਦੇ ਸੀ। ਜੋ ਇਸ ਤੋਂ ਬਾਅਦ ਮੁਕੱਦਮਾ ਵਿੱਚ ਸੁਮਿਤ ਉਰਫ ਮੰਨੂੰ ਪੁੱਤਰ ਮਾਗੇ ਰਾਮ ਵਾਸੀ ਸ਼ਾਹਧਾਰਨਪੁਰ ਥਾਣਾ ਦੇਨਬੰਦ ਜਿਲਾ ਸਹਾਰਨਪੁਰ ਉੱਤਰ ਪ੍ਰਦੇਸ਼ ਅਤੇ ਸ਼ੋਇਬ ਪੁੱਤਰ ਮੇਹਰਬਾਨ ਵਾਸੀ ਹਾਸਿਮਪੁਰ ਥਾਣਾ ਦੇਨਬੰਦ ਜਿਲਾ ਸਹਾਰਨਪੁਰ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋਂ 120 ਪੱਤੇ ਨਸ਼ੀਲੀਆ ਗੋਲੀਆ ਮਾਰਕਾ Alprazolam 0.5 mg (ਕੁੱਲ 1200) ਬਰਾਮਦ ਕੀਤੀਆਂ ਗਈਆਂ ਹਨ। ਮੁਕੱਦਮਾ ਵਿੱਚ ਧਾਰਾ 29/27A NDPS Act ਦਾ ਵਾਧਾ ਕੀਤਾ ਗਿਆ ਹੈ। ਜੋ ਇਹਨਾਂ ਪਾਸੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸ਼ੋਇਬ ਆਪਣੇ ਵਾਕਿਫਕਾਰ ਬੱਸ ਕੰਡਕਟਰ ਰਵੀ ਕੁਮਾਰ ਰਾਂਹੀ ਨਸ਼ਾ ਦੀ ਸਪਲਾਈ ਫਿਲੌਰ ਭੇਜਦਾ ਸੀ ਜਿੱਥੇ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਗੜ੍ਹ, ਫਿਲੌਰ ਤੋਂ ਨਸ਼ੇ ਦੀ ਸਪਲਾਈ ਲੈ ਲੈਂਦਾ ਸੀ ਅਤੇ ਅੱਗੇ ਗੌਰਵ ਖੋਸਲਾ ਅਤੇ ਪ੍ਰਭਜੋਤ ਉਰਫ ਲਾਡੀ ਨੂੰ ਦਿੰਦਾ ਸੀ, ਜੋ ਗੌਰਵ ਅਤੇ ਪ੍ਰਭਜੋਤ ਨਸ਼ਾ ਵੇਚਣ ਉਪਰੰਤ ਸੁਰਜੀਤ ਸਿੰਘ ਨੂੰ ਨਕਦ ਪੈਸੇ ਦਿੰਦੇ ਸੀ ਅਤੇ ਸੁਰਜੀਤ ਸਿੰਘ ਆਪਣਾ ਕਮਿਸ਼ਨ ਕੱਟ ਕੇ ਬਾਕੀ ਪੈਸੇ ਸੁਮਿਤ ਉਰਫ ਮੰਨੂ ਨੂੰ ਟਰਾਸਫਰ ਕਰ ਦਿੱਤੇ ਸੀ ਅਤੇ ਸੁਮਿਤ ਉਰਫ ਮੰਨੂ ਅੱਗੇ ਇਹ ਪੈਸੇ ਮੁੱਖ ਦੋਸ਼ੀ ਸ਼ੋਇਬ ਦੇ ਖਾਤੇ ਵਿੱਚ ਟਰਾਸਫਰ ਕਰ ਦਿੰਦਾ ਸੀ। ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।





























