ਦੇਸ਼ਦੁਨੀਆਂਪੰਜਾਬ

ਥਾਣਾ ਫਿਲੌਰ ਦੀ ਪੁਲਿਸ ਵੱਲੋਂ ਸ਼ਪੈਸ਼ਲ ਨਾਕਾਬੰਦੀ ਦੌਰਾਨ ਇੱਕ ਕਾਰ ਅਲਟੋ ਕਾਰ ‘ਚੋਂ 891.75 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ

ਜਲੰਧਰ, ਐਚ ਐਸ ਚਾਵਲਾ। ਡਾ. ਅੰਕੁਰ ਗੁਪਤਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸਰਵਨਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਮਾਨਯੋਗ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਅਲਟੋ ਕਾਰ DL-06- CS-7655 ਵਿੱਚੋਂ 02 ਵਿਅਕਤੀਆ ਨੂੰ ਕਾਬੂ ਕਰਕੇ ਇਹਨਾਂ ਪਾਸੋ 891.75 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨਜੀਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 28.04.2024 ਨੂੰ ਇੰਸਪੈਕਟਰ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਅਤੇ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਇੰਚਾਰਜ ਹਾਈਟੈਕ ਨਾਕਾ ਸਤਲੁਜ ਪੁਲ ਫਿਲੌਰ ਵੱਲੋਂ ਸੀਨੀਅਰ ਅਫਸਰਾਨ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਸ਼ਪੈਸ਼ਲ ਨਾਕਾਬੰਦੀ/ਸਰਚ ਆਪ੍ਰੇਸ਼ਨ ਦੌਰਾਨ ਹਾਈਟੈਕ ਨਾਕਾ ਸਤਲੁਜ ਪੁਲ ਫਿਲੌਰ ਤੋਂ ਚੈਕਿੰਗ ਦੌਰਾਨ ਇੱਕ ਅਲਟੋ ਕਾਰ DIL-06-CS-7655 ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਚੈੱਕ ਕੀਤਾ ਜਿਸ ਵਿੱਚੋਂ 02 ਵਿਅਕਤੀਆਂ ਪਾਸੋਂ ਗੱਡੀ ਦੀ ਤਲਾਸ਼ੀ ਦੌਰਾਨ ਇਹਨਾਂ ਦੇ ਕਬਜਾ ਵਿੱਚੋਂ 891.75 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਹੋਏ।।ਜੋ ਮੌਕਾ ਪਰ ਦੋਨੋਂ ਵਿਅਕਤੀ ਇਹਨਾਂ ਗਹਿਣਿਆ ਦੀ ਮਾਲਕੀਅਤ ਸਬੰਧੀ ਕੋਈ ਵੀ ਦਸਤਾਵੇਜੀ ਸਬੂਤ ਪੇਸ਼ ਨਹੀ ਕਰ ਸਕੇ ਜੋ ਇਹਨਾਂ ਪਾਸੋਂ ਕੇਵਲ ਇੱਕ Travel Voucher ਮਿਲਿਆ। ਜਿਸ ਤੇ ਇਹਨਾਂ ਦੋਨੋਂ ਵਿਅਕਤੀਆ ਨੂੰ ਸਮੇਤ ਉਕਤ ਨੰਬਰੀ ਕਾਰ ਅਤੇ 891.75 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣਿਆ ਦੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਟਿਵ ਯੂਨਿਟ ਜਲੰਧਰ ਦੇ ਅਧਿਕਾਰੀਆ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਮੌਕਾ ਪਰ ਆਏ ਅਧਿਕਾਰੀ ਸ੍ਰੀ ਡੀ.ਐਸ.ਚੀਮਾ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਟਿਵ ਯੂਨਿਟ ਜਲੰਧਰ ਦੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਹਵਾਲੇ ਕੀਤਾ। ਜੋ ਬਰਾਮਦ ਗਹਿਣਿਆ ਦੀ ਅੰਦਾਜਨ ਕੀਮਤ ਕਰੀਬ 63 ਲੱਖ ਰੁਪਏ ਬਣਦੀ ਹੈ।

Related Articles

Leave a Reply

Your email address will not be published. Required fields are marked *

Back to top button