ਦੇਸ਼ਦੁਨੀਆਂਪੰਜਾਬ

ਥਾਣਾ ਫਿਲੌਰ ਦੀ ਪੁਲਿਸ ਵਲੋਂ 25 ਗ੍ਰਾਮ ਹੈਰੋਇਨ ਅਤੇ 52000 ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਡਾ. ਅੰਕਰ ਗੁਪਤਾ ਆਈ.ਪੀ.ਐਸ. ਸੀਨੀਅਰ ਪੁਲੀਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਸ੍ਰੀਮਤੀ ਜਗਰੂਪ ਕੌਰ ਬਾਠ ਆਈ.ਪੀ.ਐਸ. ਪੁਲੀਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ੍ਰੀ ਸਰਵਨਜੀਤ ਸਿੰਘ ਪੀ.ਪੀ.ਐਸ. ਉਪ ਪੁਲੀਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਨੀਰਜ਼ ਕੁਮਾਰ ਮੁੱਖ ਅਫਸਰ ਥਾਣਾ ਫਿਲੋਰ ਦੀ ਪੁਲਿਸ ਪਾਰਟੀ ਨੇ ਤਿੰਨ ਨਸ਼ਾ ਤਸਕਰਾ ਪਾਸੋ 25 ਗ੍ਰਾਮ ਹੈਰੋਇੰਨ ਅਤੇ 52000 ਰੁਪਏ ਡਰੰਗ ਮਨੀ ਸਮੇਤ ਕਾਰ ਨੰਬਰੀ PB08EC2079 ਬ੍ਰਾਮਦ ਕਰਕੇ ਵੱਡੀ ਸਫਤਲਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨਜੀਤ ਸਿੰਘ ਪੀ.ਪੀ.ਐਸ. ਉਪ ਪੁਲੀਸ ਕਪਤਾਨ, ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 25-04-2024 ASI ਸੁਖਵਿੰਦਰ ਪਾਲ ਸਿੰਘ ਮੁਲਤਾਨੀ ਇੰਚਾਰਜ ਪੁਲਿਸ ਚੌਕੀ ਅੱਪਰਾਂ ਥਾਣਾ ਫਿਲੌਰ ਨੇ ਸਮੇਤ ਪੁਲੀਸ ਪਾਰਟੀ ਸਮਰਾਤੀ ਰੋਡ ਅੱਪਰਾਂ ਨਾਕਾ ਬੰਦੀ ਦੌਰਾਨ ਕਾਰ ਨੰਬਰੀ PB08EC2079 ਰੰਗ ਚਿੱਟਾ ਮਾਰਕਾ ਆਈ-20 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਇਵਰ ਆਪਣੀ ਕਾਰ ਪਿੱਛੇ ਨੂੰ ਮੋੜਨ ਲੱਗਾ ਤਾ ਕਾਰ ਬੰਦ ਹੋ ਗਈ ਕਾਰ ਵਿਚੋਂ ਤਿੰਨ ਨੌਜਵਾਨ ਨਿਕਲ ਕੇ ਭੱਜਣ ਲੱਗੇ ਜਿੰਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿੰਨਾਂ ਨੇ ਆਪਣੇ-2 ਨਾਮ ਗੌਰਵ ਉਰਵ ਰੂਬੀ ਪੁੱਤਰ ਲੋਟ ਰਾਮ ਦਾਸ ਵਾਸੀ ਲੇਹਲ ਕਲਾਂ ਥਾਣਾ ਗੋਰਾਇਆ ਜਿਲ੍ਹਾ ਜਲੰਧਰ 2. ਸਤਵੰਤ ਸਿੰਘ ਉਰਫ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਦੋਸਾਝ ਕਲ੍ਹਾਂ ਥਾਣਾ ਗੋਰਾਇਆ ਜਿਲ੍ਹਾਂ ਜਲੰਧਰ 3. ਪਰਜੀਤ ਸਿੰਘ ਉਰਫ ਪੀਤਾ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਜਪੁਰਾ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਦੱਸਿਆ ਜਿੰਨਾ ਦੀ ਤਲਾਸ਼ੀ ਕਰਨ ਤੇ ਇਹਨਾਂ ਦੇ ਕਬਜ਼ਾ ਵਿਚੋਂ 25 ਗਰਾਮ ਹੈਰੋਇੰਨ ਅਤੇ 52000 ਰੁਪਏ ਡਰੰਗ ਮਨੀ ਬ੍ਰਾਮਦ ਹੋਈ। ਜਿਸ ਪਰ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 121 ਮਿਤੀ 25-04-2024 ਅ/ਧ 21ਬੀ-61-85 ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਵਿਅਕਤੀ ਪਿੰਡ ਔੜ, ਧਲੇਤਾ ਆਦਿ ਤੋਂ ਹੈਰੋਇੰਨ ਖਰੀਦ ਕੇ ਅੱਗੇ ਆਪਣੇ-2 ਗਾਹਕਾ ਨੂੰ ਸਪਲਾਈ ਕਰਦੇ ਹਨ। ਇਹਨਾਂ ਵਿਅਕਤੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਿੰਨਾ ਸਮਗਲਰਾਂ ਪਾਸੋਂ ਹੈਰੋਇੰਨ ਲੈ ਕੇ ਅੱਗੇ ਸਪਲਾਈ ਕਰਕੇ ਹਨ ਉਹਨਾਂ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰਕੇ ਜੇਲ ਬੰਦ ਕਰਵਾਇਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button