
ਜਲੰਧਰ, ਐਚ ਐਸ ਚਾਵਲਾ। ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ 06 ਸਾਲ ਦੀ ਅਗਵਾ ਕੀਤੀ ਬੱਚੀ ਨੂੰ ਬ੍ਰਾਮਦ ਕਰਕੇ ਵਾਰਸਾਂ ਹਵਾਲੇ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਮੁਕੱਦਮਾ ਨੰਬਰ 121 ਮਿਤੀ 27.04.2025 ਜੁਰਮ 127(6), (346 IPC) ਥਾਣਾ ਫਿਲੌਰ ਦਰਜ ਕੀਤਾ ਗਿਆ। ਜੋ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁਦਈ ਮੁੱਕਦਮਾ ਦੀ ਲੜਕੀ ਸੰਗੀਤਾ ਉਮਰ 06 ਸਾਲ ਨੂੰ ਦੋਸੀ ਬੇਚਨ ਕੁਮਾਰ ਪੁੱਤਰ ਰਾਮਸਿਕਿਲ ਵਾਸੀ ਕਗਰਬਨਾ ਡਾਖਖਾਨਾ ਬੰਗੜਾਹਾ ਥਾਣਾ ਸਰਮੰਦ ਵਾਰਡ ਨੰਬਰ 05 ਕਗਰਵਾਨਾ ਜਿਲਾ ਸੀਤਾਮੜੀ ਬਿਹਾਰ ਮਿਤੀ 27.04.2025 ਨੂੰ ਘਰੋ ਲੈ ਗਿਆ ਸੀ ਜੋ ਟੈਕਨੀਕਲ ਟੀਮ ਦੇ ਸਹਿਯੋਗ ਨਾਲ ਲੜਕੀ ਸੰਗੀਤਾ ਉਮਰ 06 ਸਾਲ ਨੂੰ ਥਾਣਾ ਫਿਲੋਰ ਦੀ ਪੁਲਿਸ ਪਾਰਟੀ ਦੁਆਰਾ 1800 ਕਿਲੋਮੀਟਰ ਦੂਰ ਨੇਪਾਲ ਬਾਰਡਰ ਤੋ ਬ੍ਰਾਮਦ ਕਰਕੇ ਉਸ ਦਾ ਵਾਰਸਾਂ ਹਵਾਲੇ ਮਿਤੀ 03.05.2025 ਨੂੰ ਕੀਤਾ ਗਿਆ ਹੈ ਤੇ ਮੁਕੱਦਮਾ ਦੀ ਹੋਰ ਤਫਤੀਸ਼ ਜਾਰੀ ਹੈ.ਅਤੇ ਦੋਸ਼ੀ ਦੀ ਭਾਲ ਜਾਰੀ ਹੈ।





























