
ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ, ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਸ੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਨੂਰਮਹਿਲ ਜੀ ਨੇ ਦੱਸਿਆ ਕਿ ਮਿਤੀ 04-04-2025 ਨੂੰ ASI ਵਰਿੰਦਰ ਮੋਹਨ ਸਿੰਘ ਪਾਸ ਸ੍ਰੀ ਕਸ਼ਮੀਰ ਦਾਸ ਪੁੱਤਰ ਸ਼ਰਧਾ ਰਾਮ ਵਾਸੀ ਪਿੰਡ ਭੰਡਾਲ ਬੂਟਾ ਥਾਣਾ ਨੂਰਮਹਿਲ ਜਿਲਾ ਜਲੰਧਰ ਨੇ ਪਿੰਡ ਭੰਡਾਲ ਬੂਟਾ ਵਿਖੇ ਡੇਰਾ ਬਾਬਾ ਜੀਵਨ ਦਾਸ ਵਿਖੇ ਇੱਕ A.C ਮਾਰਕਾ VOLTAS, 2 ਬੈਟਰੇ ਕੰਪਨੀ EXIDE ਤੇ ਇੱਕ ਇੰਨਵੈਰਟਰ ਚੋਰੀ ਹੋਣ ਸਬੰਧੀ ਬਰਖਿਲਾਫ ਜੋਗਿੰਦਰ ਰਾਮ ਉਰਫ ਬੱਬਲਾ ਪੁੱਤਰ ਕੁਲਦੀਪ ਦਾਸ, ਬਲਰਾਮ ਮਹੇ ਉਰਫ ਬਾਮਾ ਪੁੱਤਰ ਹਰਭਜਨ ਲਾਲ, ਕੁਲਦੀਪ ਰਾਮ ਉਰਫ ਕੀਤੂ ਪੁੱਤਰ ਬੂਟਾ ਰਾਮ ਸਾਰੇ ਵਾਸੀਆਨ ਭੰਡਾਲ ਬੂਟਾ ਥਾਣਾ ਨੂਰਮਹਿਲ ਜਿਲਾ ਜਲੰਧਰ ਬਿਆਨ ਤਹਿਰੀਰ ਕਰਵਾਇਆ। ਜਿਸ ਤੇ ਮੁਕੱਦਮਾ ਨੰਬਰ ਮੁਕੱਦਮਾ ਨੰਬਰ 28 ਮਿਤੀ 04.05.2025 ਅ/ਧ 331(4),305,3(5) BNS ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਮੁਕੱਦਮਾ ਦੇ ਤਿੰਨਾ ਦੋਸ਼ੀਆਂ ਜੋਗਿੰਦਰ ਰਾਮ ਉਰਫ ਬੱਬਲਾ ਪੁੱਤਰ ਕੁਲਦੀਪ ਦਾਸ, ਬਲਰਾਮ ਮਹੇ ਉਰਫ ਬਾਮਾ ਪੁੱਤਰ ਹਰਭਜਨ ਲਾਲ, ਕੁਲਦੀਪ ਰਾਮ ਉਰਫ ਕੀਤੂ ਪੁੱਤਰ ਬੂਟਾ ਰਾਮ ਸਾਰੇ ਵਾਸੀਆਨ ਭੰਡਾਲ ਬੂਟਾ ਥਾਣਾ ਨੂਰਮਹਿਲ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾ ਦੇ ਕਬਜਾ ਵਿੱਚੋਂ ਇੱਕ A.C ਮਾਰਕਾ VOLTAS, 2 ਬੈਟਰੇ ਕੰਪਨੀ EXIDE, ਇੱਕ ਇੰਨਵੈਰਟਰ ਬ੍ਰਾਮਦ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ, ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।





























