
ਆਖਿਆ – ਬਾ ਸ਼ਰਤ ਸਿੱਖ ਜਥੇਬੰਦੀਆਂ ਇੱਕ ਅਜੰਡਾ ਇੱਕ ਨਿਸ਼ਾਨਾ ਤੇ ਇੱਕ ਪੈਮਾਨਾ ਜਰੂਰ ਮਿਥ ਕੇ ਚੱਲਣ
ਜਲੰਧਰ, ਐਚ ਐਸ ਚਾਵਲਾ। ਅੱਜ ਮਿਤੀ 10 ਫਰਵਰੀ 2024 ਨੂੰ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਸਰਕਾਰੀ ਅੱਤਵਾਦ ਵੱਲੋਂ ਕੀਤੇ ਅਣ-ਮਨੁੱਖੀ ਤਸ਼ੱਦਦ ਦੇ ਇਨਸਾਫ ਲਈ ਇੱਕ ਖਾਸ ਇਕੱਠ ਕੀਤਾ ਗਿਆ। ਜਿਸ ਵਿੱਚ ਸਿੱਖ ਸਦਭਾਵਨਾ ਦਲ ਦੇ ਜਿਲ੍ਹਾ ਜਲੰਧਰ ਦੇ ਜਥੇਦਾਰ ਭਾਈ ਅਵਤਾਰ ਸਿੰਘ ਕਮਾਂਡੋ ਹਾਜਰ ਹੋਏ। ਜਿੰਨਾ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਅਰਦਾਸ ਕਰਕੇ ਭਾਈ ਬਲਦੇਵ ਸਿੰਘ ਵਡਾਲਾ ਕੌਮੀ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵੱਲੋਂ 2016 ਤੋਂ ਅਰੰਭ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕਰਕੇ ਜਿੱਥੇ ਅਸੀਂ ਸ੍ਰੋਮਣੀ ਕਮੇਟੀ ਦੀ ਅਜਾਦੀ ਲਈ ਆਵਾਜ ਦੇ ਰਹੇ ਹਾਂ ਬਾਦਲ ਐਂਡ ਕੰਪਨੀ ਵੱਲੋਂ ਚੋਰੀ ਵੇਚੇ 328 ਪਾਵਨ ਸਰੂਪਾਂ ਦੀ ਲੜਾਈ ਲੜ ਰਹੇ ਹਾਂ।

ਉੱਥੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੇ ਇਨਸਾਫ ਲਈ ਅਗਰ ਸਿੱਖ ਜਥੇਬੰਦੀਆਂ ਇੱਕ ਅਜੰਡਾ ਇੱਕ ਨਿਸ਼ਾਨਾਂ ਇੱਕ ਪੈਮਾਨਾ ਇੱਕ ਮਿਥ ਕੇ ਚਲਦੀਆਂ ਹਨ ਤਾਂ ਸਿੱਖ ਸਦਭਾਵਨਾ ਦਲ ਅਤੇ ਵੈਟਨਰ ਵੈਲਫੇਅਰ ਆਰਗੇਨਾਈਜ਼ੇਸ਼ਨ ਵੱਲੋਂ ਭਰਪੂਰ ਸਮਰਥਨ ਕੀਤਾ ਜਾਊ ਲੇਕਿਨ ਉਂਨਾ ਇਹ ਵੀ ਕਿਹਾ ਕਿ ਜੇਕਰ ਸਿੱਖ ਜੱਥੇਬੰਦਕ ਢਾਂਚੇ ਨੇ ਬਾਦਲਕਿਆਂ ਵਿੱਚੋਂ ਆਏ ਜਾਂ ਸਮਾਂ ਪਾ ਕੇ ਮੁੜ ਬਾਦਲ ਦਲ ਚ ਜਾਣ ਵਾਲੇ ਵਿੱਚ ਰੱਖੇ ਤਾਂ ਪਹਿਲਾਂ ਵਾਲੇ ਹਾਲਾਤ ਨਾਜੁਕ ਹੋਣਗੇ। ਇਨਸਾਫ ਨਹੀ ਸਗੋਂ ਇਨਸਾਫ ਦਾ ਕਤਲ ਹੋਊ ਜਿੰਨਾਂ ਤੋਂ ਇਨਸਾਫ ਲੈਣਾ ਉਨ੍ਹਾਂ ਨੂੰ ਵਿੱਚ ਰੱਖਣ ਦੀ ਕੋਈ ਤੁਕ ਨਹੀ ਬਣਦੀ। ਇਨਸਾਫ ਨਾ ਮਿਲਣ ਦਾ ਕਾਰਨ ਵੀ ਇਹ ਬਾਦਲ ਦਲ ਹੀ ਹੈ।





























