ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵੱਲੋਂ 45 ਗ੍ਰਾਮ ਹੈਰੋਇਨ ਅਤੇ  3000/- ਰੁਪਏ ਡਰੱਗ ਮਨੀ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

ਦੋਸ਼ੀ ‘ਤੇ ਪਹਿਲਾਂ ਵੀ 07 NDPS ਐਕਟ ਤਹਿਤ ਅਤੇ 01 ਮੁਕੱਦਮਾ 489 A,B,C ਅਤੇ 420 ਆਈਪੀਸੀ ਦਰਜ

ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਮਾਜ ਵਿੱਚ ਨਸ਼ੇ ਦੀ ਬੁਰਾਈ ਖ਼ਤਮ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਦੀ ਅਗਵਾਈ ਹੇਠ, ਸਬ ਇੰਸਪੈਕਟਰ ਗੁਰਸ਼ਰਨ ਸਿੰਘ, ਮੁੱਖ ਅਫਸਰ, ਥਾਣਾ ਗੁਰਾਇਆ, ਅਤੇ ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 45 ਗ੍ਰਾਮ ਹੈਰੋਇਨ ਅਤੇ ₹3000/- ਡਰੱਗ ਮਨੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।

ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 06-03-2025 ਨੂੰ, ਸਬ ਇੰਸਪੈਕਟਰ ਗੁਰਸ਼ਰਨ ਸਿੰਘ, ਏ.ਐਸ.ਆਈ. ਸੁਖਵਿੰਦਰ ਪਾਲ (ਚੌਂਕੀ ਇੰਚਾਰਜ, ਦੁਸਾਂਝ ਕਲ੍ਹਾਂ) ਅਤੇ ਪੁਲਿਸ ਟੀਮ ਨੇ ਬੱਸ ਅੱਡਾ ਕੋਟਲੀ ਖੱਖਿਆ ਨੇੜੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਆਰੋਪੀ ਦੀ ਪਛਾਣ ਸਰਬਜੀਤ ਸਿੰਘ ਉਰਫ ਸਾਬੀ, ਪੁੱਤਰ ਪਰਮਜੀਤ ਸਿੰਘ, ਵਾਸੀ ਰਵੀਦਾਸ ਮੁਹੱਲਾ, ਗੁਰਾਇਆ ਵਜੋਂ ਹੋਈ। ਪੁਲਿਸ ਨੇ ਤਲਾਸ਼ੀ ਦੌਰਾਨ 45 ਗ੍ਰਾਮ ਹੈਰੋਇਨ ਅਤੇ ₹3000/- ਨਕਦ ਰਕਮ (ਡਰੱਗ ਮਨੀ) ਬਰਾਮਦ ਕੀਤੀ। ਉਕਤ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 26 ਮਿਤੀ 06-03-2025, ਅਧੀਨ ਧਾਰਾ 22(ਬੀ)-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਗੁਰਾਇਆ ਵਿੱਚ ਦਰਜ ਕੀਤਾ ਗਿਆ ਅਤ ਦੋਸ਼ੀ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ, ਫਿਲੌਰ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।  ਪੁੱਛਗਿੱਛ ਦੌਰਾਨ, ਦੋਸ਼ੀ ਕੋਲੋਂ ਇਹ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਜਾਰੀ ਹੈ ਕਿ ਉਹ ਇਹ ਹੈਰੋਇਨ ਕਿਸ ਪਾਸੋਂ ਲੈ ਕੇ ਆਇਆ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਨੀ ਸੀ।

ਐਸਐਸਪੀ ਨੇ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਉਰਫ ਸਾਬੀ ਇੱਕ ਆਦਤੀ ਨਸ਼ਾ ਤਸਕਰ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ 07 ਐਨ.ਡੀ.ਪੀ.ਐਸ. ਐਕਟ ਤਹਿਤ ਅਤੇ 01 ਮੁਕੱਦਮਾ 489 A,B,C ਅਤੇ 420 ਆਈਪੀਸੀ  ਤਹਿਤ ਦਰਜ ਰਜਿਸਟਰ ਹੈ।

ਐਸਐਸਪੀ ਨੇ ਸਖ਼ਤੀ ਨਾਲ ਦੱਸਿਆ ਕਿ ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਕਾਰਵਾਈ ਆਗਾਮੀ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

ਦੋਸ਼ੀ ਸਰਬਜੀਤ ਸਿੰਘ ਉਰਫ ਸਾਬੀ ਖਿਲਾਫ ਪਹਿਲਾ ਦਰਜ ਰਜਿਸਟਰ ਮੁਕਦਮੇ
1. ਮੁਕੱਦਮਾ ਨੰ: 142 (20-07-2015)  ਐਨ.ਡੀ.ਪੀ.ਐਸ
2. ਮੁਕੱਦਮਾ ਨੰ: 147 (01-10-2016)  ਐਨ.ਡੀ.ਪੀ.ਐਸ
3. ਮੁਕੱਦਮਾ ਨੰ: 43 (03-05-2008) 489 A,B,C ਅਤੇ 420 ਆਈਪੀਐਸ
4. ਮੁਕੱਦਮਾ ਨੰ: 227 (05-12-2017) ਐਨ.ਡੀ.ਪੀ.ਐਸ
5. ਮੁਕੱਦਮਾ ਨੰ: 53 (28-03-2017) ਐਨ.ਡੀ.ਪੀ.ਐਸ
6. ਮੁਕੱਦਮਾ ਨੰ: 137 (09-12-2018) ਐਨ.ਡੀ.ਪੀ.ਐਸ
7. ਮੁਕੱਦਮਾ ਨੰ: 50 (05-06-2000) ਐਨ.ਡੀ.ਪੀ.ਐਸ
8. 8. ਮੁਕੱਦਮਾ ਨੰ: 02 (17-01-2019) ਐਨ.ਡੀ.ਪੀ.ਐਸ

Related Articles

Leave a Reply

Your email address will not be published. Required fields are marked *

Back to top button