ਦੇਸ਼ਦੁਨੀਆਂਪੰਜਾਬ

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨਿੱਕੂ ਪਾਰਕ ਵਿਖੇ ਬੱਚਿਆਂ ਨਾਲ ਲੋਹੜੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

ਲੋਕਾਂ ਨੂੰ ਕਮਜ਼ੋਰ ਵਰਗ ਨਾਲ ਸਬੰਧਿਤ ਬੱਚਿਆਂ ਦੀ ਵੱਧ ਚੜਕੇ ਸਹਾਇਤਾ ਦਾ ਦਿੱਤਾ ਸੱਦਾ

ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਕਮਜੋਰ ਵਰਗ ਨਾਲ ਸਬੰਧਿਤ ਬੱਚਿਆਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਜਲੰਧਰ ਵੱਲੋਂ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਥੇ ਨਿੱਕੂ ਪਾਰਕ ਵਿਖੇ ਲੋਹੜੀ ਨੂੰ ਸਮਰਪਿਤ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜੋ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਬੱਚਿਆਂ ਨੂੰ ਮਠਿਆਈ ਅਤੇ ਤੋਹਫੇ ਵੰਡੇ।

ਉਨ੍ਹਾਂ ਕਿਹਾ ਕਿ ਇਹ ਬੱਚੇ ਸਮਾਜ ਦਾ ਅਨਿੱਖੜਵਾਂ ਹਿੱਸਾ ਹਨ, ਜਿਨ੍ਹਾਂ ਨਾਲ ਲੋਹੜੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਦਿਲੀ ਖੁਸ਼ੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਦਾ ਅਸਲ ਮਕਸਦ ਸਭ ਨਾਲ ਖੁਸ਼ੀਆਂ ਵੰਡਣਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਕਮਜੋਰ ਅਤੇ ਬੇਸਹਾਰਾ ਬੱਚਿਆਂ ਨਾਲ ਰਲ ਕੇ ਮਨਾਉਣੇ ਚਾਹੀਦੇ ਹਨ।

ਸ੍ਰੀ ਸਾਰੰਗਲ ਨੇ ਇਸ ਮੌਕੇ ਜਲੰਧਰ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਆਪਸੀ ਪ੍ਰੇਮ ਅਤੇ ਸਦਭਾਵਨਾ ਨਾਲ ਮਨਾਉਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਸ਼ਾਮਲ ਹੋਏ ਕਰੀਬ 100 ਬੱਚਿਆਂ ਨੇ ਨਿੱਕੂ ਪਾਰਕ ਵਿਖੇ ਲੱਗੇ ਸਾਰੇ ਝੂਲਿਆਂ ਦਾ ਬਿਲਕੁਲ ਮੁਫ਼ਤ ਆਨੰਦ ਮਾਣਿਆ।

ਬੱਚਿਆਂ ਦੇ ਮਨੋਰੰਜਨ ਲਈ ਜਿਥੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਗਿਆ ਉਥੇ ਐਨ.ਜੀ.ਓ. ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਅਹੁਦੇਦਾਰਾਂ ਜਸਪ੍ਰੀਤ ਅਤੇ ਜੋ ਵੀ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ । ਸੰਜਵੀਨੀ ਹੋਮ ਜਲੰਧਰ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਨੇ ਗਿੱਧਾ ਅਤੇ ਡਾਂਸ ਪੇਸ਼ ਕੀਤਾ।

ਅਖੀਰ ਵਿੱਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਮਿਨਹਾਸ ਵੱਲੋਂ ਇਸ ਨੇਕ ਉਪਰਾਲੇ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਰੈੱਡ ਕਰਾਸ ਸੋਸਾਇਟੀ ਤੋਂ ਨੇਕ ਰਾਮ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਸੰਜੀਵਨੀ ਹੋਮ ਜਲੰਧਰ ਵੱਲੋਂ ਸੁਨੀਲ ਕੁਮਾਰ, ਸ਼ੀਨੂ ਵਿਵੇਕ, ਪੰਕਜ ਸ਼ਰਮਾ ਅਤੇ ਰਾਜ ਸ਼ਰਮਾ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button