
ਜਲੰਧਰ, ਐਚ ਐਸ ਚਾਵਲਾ। SSP ਜਲੰਧਰ (ਦਿਹਾਤੀ) ਸ. ਹਰਵਿੰਦਰ ਸਿੰਘ ਵਿਰਕ ਵੱਲੋਂ ਅੱਜ ਦਫ਼ਤਰ ਵਿਚ ਇਕ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸ਼੍ਰੀ ਰਜੇਸ਼ ਕੁਮਾਰ ਡੀ. ਐਸ. ਪੀ ਹੈੱਡ ਕੁਆਟਰ ਵੀ ਮੌਜੂਦ ਰਹੇ ਜਿਸ ਵਿੱਚ ਪੁਲਿਸ ਵਿਭਾਗ ਦੇ ਵੱਖ-ਵੱਖ ਸੈਕਸ਼ਨਾਂ ਤੋਂ ਰਿਟਾਇਰ ਹੋ ਰਹੇ ਮੁਲਾਜ਼ਮਾਂ ਨੂੰ ਸਨਮਾਨਤਮਕ ਵਿਦਾਈ ਦਿੱਤੀ ਗਈ।

ਐੱਸ.ਐੱਸ.ਪੀ ਸਾਹਿਬ ਵੱਲੋਂ ਰਿਟਾਇਰ ਹੋ ਰਹੇ ਕਰਮਚਾਰੀਆਂ ਦੀ ਲੰਬੀ ਅਤੇ ਇਮਾਨਦਾਰ ਸੇਵਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਆਪਣੀ ਡਿਊਟੀ ਦੌਰਾਨ ਉਤਸ਼ਾਹ, ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਦਿਆਂ ਵਿਭਾਗ ਨੂੰ ਮਾਣਯੋਗ ਸੇਵਾਵਾਂ ਦਿੱਤੀਆਂ ਹਨ। ਉਹਨਾਂ ਦੇ ਅਨੁਭਵ ਅਤੇ ਕੰਮ ਕਰਨ ਦੇ ਢੰਗ ਤੋਂ ਅੱਜ ਦੀ ਨਵੀਂ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਹੈ ।
ਸਮਾਰੋਹ ਦੌਰਾਨ ਸਾਰੇ ਰਿਟਾਇਰ ਹੋ ਰਹੇ ਕਰਮਚਾਰੀਆਂ ਨੂੰ ਵਿਭਾਗ ਵੱਲੋਂ ਉਚਿਤ ਸਨਮਾਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦਗਾਰ ਬਣਾਇਆ ਗਿਆ। ਰਿਟਾਇਰ ਹੋ ਰਹੇ ਮੁਲਾਜ਼ਮਾਂ ਨੇ ਵੀ ਆਪਣੇ ਭਾਅਵੁਕ ਸੰਬੋਧਨ ਰਾਹੀਂ ਵਿਭਾਗ ਅਤੇ ਸਾਥੀਆਂ ਪ੍ਰਤੀ ਆਪਣੇ ਸੁਭਾਵ ਭਾਵ ਪ੍ਰਗਟ ਕਰਦੇ ਹੋਏ ਧੰਨਵਾਦ ਪ੍ਰਗਟਾਇਆ।
ਇਹ ਸਮਾਰੋਹ ਪੁਲਿਸ ਵਿਭਾਗ ਦੀ ਚੰਗੀ ਪਰੰਪਰਾ ਨੂੰ ਦਰਸਾਉਂਦਾ ਹੈ ਜੋ ਆਪਣੇ ਕਰਮਚਾਰੀਆਂ ਦੀ ਯੋਗਤਾ ਨੂੰ ਸਨਮਾਨ ਦੇ ਰੂਪ ਵਿੱਚ ਮਨਾਉਂਦਾ ਹੈ।





























