ਜਲੰਧਰ ਕੈਂਟ, (ਸੈਵੀ ਚਾਵਲਾ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਕੈਂਟ ਦੇ ਮੁਹੱਲਾ ਨੰਬਰ 27 ਵਿਖੇ ਸਥਿਤ ਸ਼ਿਵ ਮੰਦਿਰ ‘ਚ ਸ਼੍ਰੀ ਗਣੇਸ਼ ਚਤੁਰਥੀ ਮੌਕੇ ਗਣਪਤੀ ਬੱਪਾ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਪਾਵਨ ਅਵਸਰ ਤੇ ਮੰਦਿਰ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ। ਇਸ ਪਾਵਨ ਅਵਸਰ ਮੌਕੇ ਪ੍ਰਭੂ ਪ੍ਰੇਮੀਆਂ ਵਲੋਂ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਨਾਲ ਨਗਰ ਦੀ ਪਰਿਕਰਮਾ ਕੀਤੀ ਗਈ, “ਗਣਪਤੀ ਬੱਪਾ ਮੋਰੀਆ” ਦੇ ਜੈਕਾਰਿਆਂ ਨਾਲ ਸਾਰਾ ਨਗਰ ਗੂੰਜ ਉਠਿਆ। ਉਪਰੰਤ ਮੰਦਿਰ ਹਾਲ ਵਿੱਚ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ, ਜਿਥੇ ਸੰਗਤਾਂ ਨੇ ਨਤਮਸਤਕ ਹੋ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਗਤਾਂ ਵਲੋਂ ਭਜਨ ਕੀਰਤਨ ਕੀਤਾ ਗਿਆ ਅਤੇ ਸਮਾਪਤੀ ਉਪਰੰਤ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੰਦਰ ਦੇ ਪ੍ਰਧਾਨ ਦੀਪਕ ਗੁਪਤਾ, ਪ੍ਰਤੀਕ ਗੁਪਤਾ, ਮਨੀਸ਼ ਬਾਂਸਲ, ਕਿਰਨ ਬਾਂਸਲ, ਸੁਸ਼ਮਾ, ਰਜਨੀ, ਬਲਜੀਤ ਕੌਰ, ਮੈਡਮ ਸੁਦੇਸ਼, ਸੁਦੇਸ਼ ਸ਼ਰਮਾ, ਸੋਨੀਆ, ਕੈਲਾਸ਼, ਕੌਸ਼ਲਿਆ, ਰਾਧਾ, ਗੋਲਡੀ, ਕੁਨਾਲ ਜੈਸਵਾਲ, ਪ੍ਰਦੀਪ ਕੁਮਾਰ, ਅੰਕੁਸ਼ ਸ਼ਰਮਾ, ਟਿੰਕੂ ਸ਼ਰਮਾ, ਹਿਨਾ ਸ਼ਰਮਾ, ਸਾਕਸ਼ੀ ਸ਼ਰਮਾ, ਆਦਿ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ |





























