
ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਨੇ ਕੀਤੀ ਸ਼ਿਰਕਤ , ਬਾਬਾ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਕੀਤਾ ਪ੍ਰੇਰਿਤ
ਜਲੰਧਰ ਕੈਂਟ, ਐਚ ਐਸ ਚਾਵਲਾ। ਭਾਰਤ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ 14 ਅਪ੍ਰੈਲ ਨੂੰ ਸਾਰੇ ਦੇਸ਼ ਅੰਦਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸੇ ਸਬੰਧ ਵਿੱਚ ਵਾਲਮੀਕਿ ਧਰਮ ਫਾਊਂਡੇਸ਼ਨ ਪੰਜਾਬ ਵਲੋਂ ਜਲੰਧਰ ਕੈਂਟ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ, ਚੇਅਰਮੈਨ ਚੰਦਨ ਗਰੇਵਾਲ, ਭਾਜਪਾ ਆਗੂ ਮਨੋਜ ਅਗਰਵਾਲ, ਪ੍ਰਿੰਸੀਪਲ ਰਾਜਕੁਮਾਰ ਰਾਜੂ, ਸੰਤ ਅਸ਼ੋਕ ਲੰਕੇਸ਼ ਰਿਸ਼ੀ ਜੀ ਮਹਾਰਾਜ, ਬਾਬਾ ਸੰਗਤ ਨਾਥ, ਵਿਪਨ ਸਭਰਵਾਲ, ਰਾਜੀਵ ਗੋਰਾ, ਦੀਪਕ ਨਾਹਰ, ਰਵੀ ਪਾਲ ਵਾਲਮੀਕਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਬਾਬਾ ਸਾਹਿਬ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਦੇਸ਼ ਅਤੇ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਡਾ: ਭੀਮ ਰਾਓ ਅੰਬੇਡਕਰ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੀ ਸਮਾਪਤੀ ਉਪਰੰਤ ਨਗਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ, ਇਸ ਦੌਰਾਨ ਇੱਕ ਰੱਥ ਵਿੱਚ ਬਾਬਾ ਸਾਹਿਬ ਦੀ ਤਸਵੀਰ ਸ਼ੁਸ਼ੋਭਿਤ ਕਰਕੇ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ। ਸ਼ੋਭਾ ਯਾਤਰਾ ਦਾ ਸਾਰੇ ਨਗਰ ਵਿੱਚ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਨਗਰ ਵਾਸੀਆਂ ਨੇ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਬੰਧਕਾਂ ਵਲੋਂ ਆਏ ਸਾਰੇ ਮੋਹਤਬਰ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਮੁੱਖ ਸੰਚਾਲਕ ਜਲੰਧਰ ਨਾਥ, ਰਾਕੇਸ਼ ਅਟਵਾਲ, ਲਾਡੀ ਸਰਵਟੇ, ਸੁਦਰਸ਼ਨ ਬਰੂਟ, ਗੋਰਾ ਥਾਪਰ, ਨੀਰਜ ਅਟਵਾਲ, ਰਿੰਕੂ ਚੌਹਾਨ, ਭਰਤ ਅਟਵਾਲ ਜੋਲੀ, ਅਸ਼ੋਕ ਨਾਹਰ, AAG ਐਡਵੋਕੇਟ ਰੋਹਿਤ ਅਟਵਾਲ, ਪਵਨ ਭਗਾਨੀਆ, ਰਾਜੇਸ਼ ਨਾਹਰ, ਸੁਮੀਤ ਧੀਰ, ਸੰਨੀ ਅਟਵਾਲ, ਸ਼ਾਦੀ ਲਾਲ, ਅਨਿਲ ਹੰਸ, ਮਾਂਟੋ ਨਾਹਰ, ਹਰਦੇਵ ਨਾਹਰ, ਅਮਿਤ ਮੱਟੂ, ਚੌਧਰੀ ਤਰਸੇਮ ਨਾਹਰ, ਰਾਜਨ ਘਈ, ਗੌਤਮ ਸਰਵਟੇ, ਸਾਹਿਲ ਨਾਹਰ, ਸੂਰਜ ਭਾਰਤੀ, ਕਮਲ ਕੁਮਾਰ, ਪ੍ਰੇਮਪਾਲ, ਵਿਪਨ ਲਾਹੌਰੀਆ, ਰਿੱਕੀ ਥਾਪਰ, ਵਿੱਕੀ ਨਾਹਰ, ਰਾਜ ਕੁਮਾਰ ਸੋਂਧੀ ਆਦਿ ਹਾਜ਼ਰ ਸਨ।





























