
ਪੈਰਿਸ, (PRIME INDIAN NEWS) :- ਪੰਜਾਬ ‘ਚ ਹਾਲ ਵਿੱਚ ਹੋਈਆਂ ਮਿਉਨੀਸਪਲ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਦੇ ਸਾਰੇ ਨਤੀਜੇ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ਚੋਣਾਂ ਨੂੰ ਆਪ ਪਾਰਟੀ ਵਾਲਿਆਂ ਨੇ ਆਪਣੇ ਵਕਾਰ ਦਾ ਸੁਆਲ ਬਣਾਇਆ ਹੋਇਆ ਸੀ, ਲੇਕਿਨ ਕਾਂਗਰਸ ਪਾਰਟੀ ਨੇ ਬਰਾਬਰ ਦੀ ਟੱਕਰ ਦੇ ਕੇ ਆਪ ਵਾਲਿਆਂ ਦੀ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਬੋਲਤੀ ਬੰਦ ਕਰ ਦਿੱਤੀ ਹੈ, ਜਿਨ੍ਹਾਂ ਵਿੱਚੋਂ ਫਗਵਾੜਾ ਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਅਤੇ ਅਹਿਮ ਹਨ।
ਵੈਸੇ ਫਗਵਾੜਾ ਵਿੱਚ ਕਾਂਗਰਸ ਅਤੇ ਬਸਪਾ ਦੇ ਲੋਕਲ ਨੇਤਾਵਾਂ ਨੇ ਆਪਸੀ ਸਲਾਹ ਮਸ਼ਵਰੇ ਨਾਲ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਚੋਣ ਲੜੀ ਸੀ, ਜਿਸ ਨਾਲ 50 ਸੀਟਾਂ ਵਿੱਚੋਂ ਕਾਂਗਰਸ ਨੇ 22, ਜਦਕਿ ਬਸਪਾ ਨੇ 3 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ, ਹੁਣ ਮੇਅਰ ਬਣਾਉਣ ਵਾਸਤੇ ਹਲਕੇ ਦੇ ਐਮ. ਐਲ. ਏ ਦੀ ਵੋਟ ਅਹਿਮ ਹੋਵੇਗੀ, ਜਿਸ ਨਾਲ ਕਾਂਗਰਸ ਪਾਰਟੀ ਦਾ ਮੇਅਰ ਅਤੇ ਬਸਪਾ ਦਾ ਡਿਪਟੀ ਮੇਅਰ ਡਾਕਟਰ ਸੁਖਵੀਰ ਸਿੰਘ ਸਲਾਰਪੁਰੀ ਦੇ ਅਸ਼ੀਰਵਾਦ ਸਦਕੇ ਬਣਨਾ ਲੱਗਭੱਗ ਤਹਿ ਮੰਨਿਆ ਜਾ ਰਿਹਾ ਹੈ।
ਅਗਰ ਇਸ ਤਰਾਂ ਹੋ ਗਿਆ ਤਾਂ ਬਸਪਾ ਦਾ ਕਾਂਗਰਸ ਨਾਲ ਸਮਝੌਤਾ ਹੋਣ ਕਾਰਨ ਸਲਾਰਪੁਰੀ ਹੀਂ ਡਿਪਟੀ ਮੇਅਰ ਹੋਣਗੇ, ਭਾਵੇਂ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ, ਕਿਉਂਕਿ ਜੱਦ ਦੋਹਾਂ ਪਾਰਟੀਆਂ ਦਾ ਸਮਝੌਤਾ ਹੋਇਆ ਸੀ ਤਾਂ ਤਸਵੀਰ ਵਿੱਚ ਦਿਖਾਈ ਦੇ ਰਹੇ ਸਾਰੇ ਹੀ।ਨੇਤਾ ਸਲਾਰਪੁਰੀ ਦੇ ਘਰ ਹੀ ਇਕੱਠੇ ਹੋਏ ਸਨ। ਫਰਾਂਸ ਵਿੱਚੋਂ ਬਹੁਤ ਸਾਰੇ ਬਸਪਾ ਵਰਕਰਾਂ ਨੇ ਸੋਨੂੰ ਬੰਗੜ ਦੇ ਰਾਹੀਂ, ਡਾਕਟਰ ਸੁਖਵੀਰ ਸਿੰਘ ਸਲਾਰਪੁਰੀ ਨੂੰ ਵਧਾਈਆਂ ਭੇਜਦੇ ਹੋਏ ਕਿਹਾ ਹੈ ਕਿ ਜੇਕਰ ਇਸ ਤਰਾਂ ਦੇ ਸਮਝੌਤੇ ਹੋਰਨਾਂ ਸ਼ਹਿਰਾ ਵਿੱਚ ਵੀ ਹੁੰਦੇ ਤਾਂ ਬਸਪਾ ਦਾ ਆਕਾਰ ਅਤੇ ਰੁਤਬਾ ਹੋਰ ਵੱਧ ਜਾਣਾ ਸੀ।





























