
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ, ਯੂਥ ਵਿੰਗ ਯੂਰਪ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਟਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੜੀ ਹੈਰਾਨਗੀ ਦੀ ਗੱਲ ਹੈ, ਕਿ ਜਿਸ ਪਾਰਟੀ ਦੇ ਨੇਤਾ ਝੂਠ ਬੋਲ ਬੋਲ ਕੇ ਸਤ੍ਹਾ ਵਿੱਚ ਆਏ ਹੋਣ, ਅੱਜ ਉਸੇ ਪਾਰਟੀ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦਾ ਇਹ ਕਹਿ ਕੇ ਸ਼ਾਮਿਲ ਹੋਣਾ ਕਿ ਮੈਂ ਆਪਣੇ ਹਲਕੇ ਦਾ ਵਿਕਾਸ ਕਰਵਾਉਣਾ ਚਾਹੁੰਦਾ ਹਾਂ।
ਜਸਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਇਹ ਗੱਲ ਵਿਚਾਰਣਯੋਗ ਹੈ ਕਿ ਜਿਸ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਅੱਜ ਤੱਕ ਪੂਰੇ ਪੰਜਾਬ ‘ਚ ਕੋਈ ਨਵੀਂ ਯੋਜਨਾ ਨਹੀਂ ਬਣਾਈ, ਕੀ ਉਹ ਸਰਕਾਰ ਡਾਕਟਰ ਸੁੱਖੀ ਦੇ ਹਲਕੇ ਦਾ ਵਿਕਾਸ ਕਰ ਸਕੇਗੀ। ਉਨ੍ਹਾਂ ਕਿਹਾ ਕਿ ਡਾਕਟਰ ਸੁੱਖੀ ਦੀਆਂ ਇਨ੍ਹਾਂ ਗੱਲਾਂ ਤੇ ਯਕ਼ੀਨ ਕਰਨਾ ਔਖਾ ਹੈ, ਉਨ੍ਹਾਂ ਦਾ ਆਪ ਵਿੱਚ ਸ਼ਾਮਿਲ ਹੋਣ ਦਾ ਕਾਰਨ ਕੋਈ ਹੋਰ ਹੀ ਹੋ ਸਕਦਾ ਹੈ।
ਜਸਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਮੇਰੀ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਜਿਤਨੀ ਜਲਦੀ ਹੋ ਸਕੇ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਛੱਡ ਕੇ ਨਵੇਂ ਸਿਰੇ ਤੋੰ ਲੋਕਾਂ ਦਾ ਫਤਵਾ ਹਾਸਿਲ ਕਰੋ। ਇਹ ਨਹੀਂ ਕਿ ਖੁਸ਼ਾਮਦ “ਆਪ” ਵਾਲਿਆਂ ਦੀ ਅਤੇ ਬਾਣਾ ਸ਼੍ਰੋਮਣੀ ਅਕਾਲੀ ਦਲ ਦਾ।





























