
ਜਲੰਧਰ ਕੈਂਟ, ਐਚ ਐਸ ਚਾਵਲਾ। ਅੱਜ ਕੱਲ੍ਹ ਡਾਇਮੰਡ ਸਪੋਰਟਸ ਐਂਡ ਬਾਕਸਿੰਗ ਅਕੈਡਮੀ (DSBA) ਜਲੰਧਰ ਕੈਂਟ ਦਾ ਨਾਮ ਰੌਸ਼ਨ ਕਰਨ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ। ਇੱਕ ਵਾਰ ਫਿਰ DSBA ਦੇ 07 ਖਿਡਾਰੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚ ਟਿੰਕੂ, ਕ੍ਰਿਸ਼ਨਾ 1, ਕ੍ਰਿਸ਼ਨਾ 2, ਵੰਸ਼, ਪ੍ਰਿੰਸ ਜੰਮੂ ਲਈ ਅਤੇ ਮਾਨਵ ਤੇ ਧਨਿਕਾ ਨੋਇਡਾ ਲਈ ਚੁਣੇ ਗਏ ਹਨ ਜੋ 18 ਮਾਰਚ ਨੂੰ ਜੰਮੂ ਅਤੇ ਨੋਇਡਾ ਵਿਖੇ ਹੋਣ ਵਾਲੀ ਨੈਸ਼ਨਲ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣਗੇ। ਅੱਜ ਸੰਜੇ ਕਨੌਜੀਆ, ਕਪਿਲ ਕਨੌਜੀਆ ਅਤੇ ਰਿੰਕੀ ਕਨੌਜੀਆ ਨੇ ਇਹਨਾਂ ਬੱਚਿਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ NGO ‘ਏਕ ਕਦਮ ਏਕ ਕੋਸ਼ਿਸ਼’ ਵਲੋਂ Best of Luck ਬੋਲਦੇ ਹੋਏ ਵਿਦਾਈ ਦਿੱਤੀ।

DSBA ਨੇ MGN ਖਾਲਸਾ ਗਰਾਉਂਡ ਵਿਖੇ ਸਾਰੇ ਮਾਪਿਆਂ, ਬੱਚਿਆਂ, ਰੋਟਰੀ ਕਲੱਬ ਆਫ ਜਲੰਧਰ, NGO “ਏਕ ਕਦਮ ਏਕ ਕੋਸ਼ਿਸ਼” ਦਾ ਧੰਨਵਾਦ ਕੀਤਾ। ਗੌਰਤਲਬ ਹੈ ਕਿ ਇਹ NGO ਅਕੈਡਮੀ ਅਤੇ ਪਰਿਵਾਰ ਦੇ ਖਿਡਾਰੀਆਂ ਨੂੰ ਮੁਫਤ ਕੋਚਿੰਗ ਅਤੇ ਖੇਡਣ ਦੀ ਸਮੱਗਰੀ ਪ੍ਰਦਾਨ ਕਰਦੀ ਹੈ। DSBA ਦੀ ਅਪੀਲ ਹੈ ਕਿ ਕੋਈ ਵੀ ਖਿਡਾਰੀ ਇੱਥੇ ਆ ਕੇ ਇੱਕ ਚੰਗਾ ਮੁੱਕੇਬਾਜ਼ ਬਣ ਸਕਦਾ ਹੈ ਅਤੇ ਭਵਿੱਖ ਵਿੱਚ ਦੇਸ਼ ਲਈ ਯੋਗਦਾਨ ਪਾ ਸਕਦਾ ਹੈ। ਅਕੈਡਮੀ ਦੇ ਮੁੱਕੇਬਾਜ਼ਾਂ ਨੇ ਪਿਛਲੇ 2 ਸਾਲਾਂ ਵਿੱਚ 70 ਮੈਡਲ (ਗੋਲ੍ਡ, ਸਿਲਵਰ ਅਤੇ ਕਾਂਸੀ) ਜਿੱਤਣ ਦਾ ਟੀਚਾ ਹਾਸਲ ਕੀਤਾ ਹੈ। ਇਸ ਮੌਕੇ ਸੰਜੇ ਕਨੌਜੀਆ, ਕਪਿਲ ਕਨੌਜੀਆ, ਰਿੰਕੀ ਕਨੌਜੀਆ, ਕੋਚ ਤਰੁਣ ਗੋਇਲ, ਭਰਤ ਸਹੋਤਾ, ਵਿਸ਼ਾਲ ਥਾਪਾ, ਸਰਬਜੀਤ ਸਿੰਘ, ਮਨੋਜ ਕੁਮਾਰ, ਸੰਦੀਪ ਕੁਮਾਰ ਆਦਿ ਮੌਜੂਦ ਸਨ।





























