
ਇਹ ਫ਼ਿਲਮਾਂ ਸਮਾਜ ਲਈ ਇੱਕ ਚੰਗਾ ਸੁਨੇਹਾ , ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਪਰਿਵਾਰ ਸਹਿਤ ਦੇਖਣ ਦੀ ਕੀਤੀ ਅਪੀਲ
ਜਲੰਧਰ, ਐਚ ਐਸ ਚਾਵਲਾ। ਜੇ ਐਸ ਮੋਸ਼ਨ ਪਿਕਚਰਜ਼ ਵਲੋਂ ਬਣਾਈਆਂ ਗਈਆਂ ਫ਼ਿਲਮਾਂ ਨੂੰ Choupal TV ਤੇ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਲਮਾਂ ਦੇ ਨਿਰਮਾਤਾ ਜਸਬੀਰ ਰਿਸ਼ੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੌਪਾਲ ਐਪ ਤੇ ਚੱਲ ਰਹੀਆਂ ਫ਼ਿਲਮਾਂ “ਹਾਈ ਸਕੂਲ ਲਵ” , “ਕੈਰਮ ਬੋਰਡ” , “ਵਕਤ” , “ਜ਼ਿੰਦਗੀ ਤੇਰੇ ਨਾਂਅ” , “ਮੁਨਾਫ਼ਾ” , “ਬਿਗ ਟਰਬਲ ਇਨ ਲਿਟਲ ਇੰਡੀਆ” ਅਤੇ “ਮੇਰਾ ਬਾਪੂ” ਆਦਿ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ।
“ਹਾਈ ਸਕੂਲ ਲਵ”
ਜਸਬੀਰ ਰਿਸ਼ੀ ਨੇ ਦੱਸਿਆ ਕਿ ਗੌਰਵ .ਕੇ.ਆਰ . ਬਰਗੋਟਾ ਓਹ ਨਿਰਦੇਸ਼ਕ ਨੇ ਜਿਹਨਾਂ ਤੇ ਐਪਰ ਅਪਾਰ ਵਿਸ਼ਵਾਸ ਜੇ. ਐਸ ਮੋਸ਼ਨ ਪਿਕਚਰਜ਼ ਨੇ ਪ੍ਰਗਟ ਕਰਦੇ ਓਹਨਾਂ ਨੂੰ ਨਿਰਦੇਸ਼ਕ ਲਿਆ ਤੇ ਕੇ.ਆਰ.ਬਰਗੋਟਾ ਨੇ ਓਹਨਾਂ ਲਈ ਬਰਗੋਟਾ ਫ਼ਿਲਮਜ਼ ਦੇ ਸਹਿਯੋਗ ਨਾਲ ਫ਼ਿਲਮ “ਹਾਈ ਸਕੂਲ ਲਵ” ਬਣਾ ਕਿ ਦਿੱਤੀ ਹੈ। ਮੇਰੇ ਨਾਲ ਸੱਤਿਆ ਸਿੰਘ ਵੀ ਇਸ ਫ਼ਿਲਮ ਦੇ ਨਿਰਮਾਤਾ ਹਨ ਅਤੇ ਅਸੀਂ ਸਮਝਦੇ ਹਾਂ ਕਿ ਇਹ ਫ਼ਿਲਮ ਜ਼ਰੂਰ ਦਰਸ਼ਕ ਪਸੰਦ ਕਰਨਗੇ। ਉਨ੍ਹਾਂ ਦੱਸਿਆ ਕਿ ਅਕਾਸ਼ ਸਰਿਤਾ ਠਾਕਰ ਤੇ ਨੇਹਾ ਚੌਹਾਨ ਨੂੰ “ਹਾਈ ਸਕੂਲ ਲਵ” ਵਿੱਚ ਤੁਸੀਂ ਸ਼ਾਨਦਾਰ ਕਿਰਦਾਰ ਨਿਭਾਇਆ ਹੈ ਅਤੇ ਸਾਹਿਬ ਸਿੰਘ, ਸ਼ਵਿੰਦਰ ਵਿੱਕੀ, ਜਸਬੀਰ ਰਿਸ਼ੀ ਤੇ ਦਵਿੰਦਰ ਕੁਮਾਰ ਦੇ ਨਾਲ ਜਸਬੀਰ ਕੌਰ, ਪ੍ਰਦੀਪ ਕੌਰ ਵੀ ਫਿਲਮ ਦੇ ਖਾਸ ਕਲਾਕਾਰ ਹਨ। ਮਨੀ ਰੋਮਾਣਾ ਤੇ ਪਿਆਰੀ ਜਿਹੀ ਆਰੋਹੀ ਕਵਾਤਰਾ ਦੇ ਨਾਲ ਯੁਵਰਾਜ ਹੰਸ, ਨਰੇਸ਼ ਨਿੱਕੀ ਤੇ ਅਰਜਨਾ ਭੱਲਾ ਦੀ ਅਦਾਕਾਰੀ ਨਾਲ ਇਹ ਫ਼ਿਲਮ ਟੋਪ ਦੀ ਸਟਾਰ ਕਾਸਟ ਵਾਲੀ ਫ਼ਿਲਮ ਬਣ ਗਈ ਹੈ। ਇਸ ਦੇ ਡੀ ਓ ਪੀ ਬੂਟਾ ਸਿੰਘ ਨੇ ਅਤੇ ਕਥਾ,ਪਟਕਥਾ ਤੇ ਸੰਵਾਦ ਸਿੰਮੀਪ੍ਰੀਤ ਕੌਰ ਨੇ ਲਿਖੇ ਹਨ। “ਹਾਈ ਸਕੂਲ ਲਵ” ਲਈ ਕਲਾਕਾਰਾਂ ਦੀ ਰੂਪ ਸਜਾਵਟ ਪੂਜਾ ਕੌਸ਼ਲ ਨੇ ਵੀ ਕੀਤੀ ਹੈ ਜਦ ਕਿ ਦੂਜੇ ਮੇਕ ਅੱਪ ਓਵਰ ਰਜੇਸ਼ ਕੁਮਾਰ ਹਨ। ਲਾਈਨ ਨਿਰਮਾਤਾ ਬਲਕਾਰ ਸਿੰਘ ਹਨ ਤੇ ਇਸ ਫ਼ਿਲਮ ਨੂੰ ਪਿਆਰੀ ਬਣਾਉਣ ਲਈ ਖੋਜਣ ਨਿਰਦੇਸ਼ਕਾ ਸਿੰਮੀ ਪ੍ਰੀਤ ਕੌਰ ਦਾ ਯੋਗਦਾਨ ਪ੍ਰਮੁੱਖ ਹੈ।
“ਕੈਰਮ ਬੋਰਡ”
ਪੰਜਾਬੀ ਫਿਲਮ ਇੰਡਸਟ੍ਰੀਜ ਦੇ ਚਰਚਿਤ ਡਾਇਰੈਕਟਰ ਭਗਵੰਤ ਕੰਗ ਦੀ ਫਿਲਮ ਕਹਾਣੀ ਦੀ ਚੋਣ ਬਾਕਮਾਲ ਹੁੰਦੀ ਹੈ ਅਤੇ ਜਦੋਂ ਉਸਦਾ ਫਿਲਮਾਂਕਣ ਕੀਤਾ ਜਾਦਾਂ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਪੰਜਾਬੀ ਮਾਂ ਬੋਲੀ ਦੇ ਲਾਡਲੇ ਪ੍ਰਸਿੱਧ ਕਹਾਣੀਕਾਰ ‘ਦਰਸ਼ਨ ਜੋਗਾ’ ਜੀ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ,ਓਨਾਂ ਦੁਆਰਾ ਰਚਿਤ ਕਹਾਣੀ “ਕੈਰਮ ਬੋਰਡ” ਜਿਸਨੂੰ ‘ਕੰਗ ਸਾਹਿਬ’ ਲਘੂ ਫ਼ਿਲਮ ਦੇ ਰੂਪ ਵਿਚ ਫਿਲਮਾਂਕਣ ਕਰ ਪੰਜਾਬੀ ਸਿਨੇਮਾ ਪ੍ਰੇਮੀਆਂ ਮੂਹਰੇ ਪਰੋਸਿਆ ਹੈ। ਮੈਨੂੰ ਆਸ ਹੈ ਜਿਸ ਤਰਾਂ ਸਿਨੇਮਾ ਨੇ ਪਹਿਲਾ ਆਈਆਂ ਫਿਲਮਾਂ ਨੂੰ ਬੇਹੱਦ ਪਿਆਰ ਸਨੇਹ ਬਖਸ਼ਿਆਂ ਓਨਾਂ ਤੋ ਵੀ ਵੱਧ ਦਰਸ਼ਕ ਪਿਆਰ ਦੇਣਗੇ।
ਜੇਕਰ ਕਹਾਣੀ ਦੀ ਗੱਲ ਕਰੀਏ,ਇਸ ਵਿਚ ਮਾਂ ਵਿਹੂਣੇ ਬੱਚੇ ਦੀ ਦਾਸਤਾਨ ਪੇਸ਼ ਕੀਤੀ ਗਈ ਹੈ। ਜਿਸਨੂੰ ਘਰ ਵਿਚ ਸਹੀ ਸੇਧ ਨਹੀ ਮਿਲਦੀ ਤੇ ਓਹ ਜਿੰਦਗੀ ਦੀਆਂ ਰਾਹਾਂ ਤੇ ਕਿਵੇਂ ਭਟਕਦਾ ਹੈ ਅਤੇ ਰੁਕਾਵਟਾਂ ਦਾ ਸਾਹਮਣਾ ਕਰਦਾ ਹੈ। ਇਸ ਦੀ ਪੇਸ਼ਕਸ਼ ‘ਜੇ.ਐੱਸ ਮੋਸ਼ਨ ਪਿਕਚਰਜ’ ਦੁਆਰਾ ਅਤੇ ‘ਫ਼ਿਲਮੀ ਅੱਡਾ’ ਦੀ ਸਹਿਯੋਗ ਨਾਲ ਕੀਤੀ ਹੈ। ਇਸ ਫ਼ਿਲਮ ਦੇ ਨਿਰਮਾਤਾ ਜਸਬੀਰ ਰਿਸ਼ੀ ਤੇ ਸੱਤਿਆ ਸਿੰਘ ਹਨ ਅਤੇ ਲਾਈਨ ਪ੍ਰੋਡਿਊਸਰ ਪਰਮਜੀਤ ਨਾਗਰਾ, ਪ੍ਰੋਜੈਕਟ ਮਨੇਜਰ ਹਰਦੀਪ ਸਿੰਘ ਹਨ।
ਇਸ ਫ਼ਿਲਮ ਵਿਚ ਲੀਡ ਭੂਮਿਕਾ ਵਿਚ ਜਗਤਾਰ ਬੈਨੀਪਾਲ, ਪ੍ਰਭਜੋਤ ਰੰਧਾਵਾ, ਜਸਵੰਤਜੀਤ, ਦਰਸ਼ਨ ਘਾਰੂ, ਜੱਸ ਬੋਪਾਰਾਏ,ਜੈਸਮੀਨ ਬਰਨਾਲਾ ਤੋ ਇਲਾਵਾ ਅਦਾਕਾਰੀ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਬਾਲ ਅਦਾਕਾਰ ‘ਸਾਹਿਲਵੀਰ’, ਜੋ ਕਿ ਫ਼ਿਲਮ ਇੰਡਸਟ੍ਰੀਜ ਦੇ ਮੰਝੇ ਅਦਾਕਾਰ ਦਰਸ਼ਨ ਘਾਰੂ ਦੇ ਬੇਟੇ ਹਨ।
ਸਿਨੇਮਾ ਪ੍ਰੇਮੀਆਂ ਦੀ ਉਡੀਕ ਖਤਮ ਕਰਦੀ 3 ਮਾਰਚ ਨੂੰ “ਚੌਪਾਲ ਐਪ” ਤੇ ਸਟਰੀਮ ਹੋ ਚੁੱਕੀ ਹੈ।
“ਵਕਤ” , “ਜ਼ਿੰਦਗੀ ਤੇਰੇ ਨਾਂਅ” , “ਮੁਨਾਫ਼ਾ” , “ਬਿਗ ਟਰਬਲ ਇਨ ਲਿਟਲ ਇੰਡੀਆ” ਅਤੇ “ਮੇਰਾ ਬਾਪੂ”
ਜਸਬੀਰ ਰਿਸ਼ੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਚੌਪਾਲ ਐਪ ਤੇ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਖਾਸ ਤੌਰ ਤੇ “ਵਕਤ” , “ਜ਼ਿੰਦਗੀ ਤੇਰੇ ਨਾਂਅ” , “ਮੁਨਾਫ਼ਾ” , “ਬਿਗ ਟਰਬਲ ਇਨ ਲਿਟਲ ਇੰਡੀਆ” ਅਤੇ “ਮੇਰਾ ਬਾਪੂ” ਨੂੰ ਵੀ ਸਰੋਤਿਆਂ ਵਲੋ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਂ ਕੱਢ ਕੇ ਇਹ ਫ਼ਿਲਮਾਂ ਆਪਣੇ ਪਰਿਵਾਰ ਸਹਿਤ ਦੇਖੋ ਕਿਉਂਕਿ ਇਹ ਸਾਰੀਆਂ ਫ਼ਿਲਮਾਂ ਸਮਾਜ ਲਈ ਇੱਕ ਚੰਗਾ ਸੁਨੇਹਾ ਹਨ। ਆਸ ਕਰਦੇ ਹਾਂ ਕਿ ਆਪਜੀ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਆਪਣਾ ਅਸ਼ੀਰਵਾਦ ਦਿਓਗੇ। “ਧੰਨਵਾਦ”🙏🙏🙏.





























