ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ : 5.5 ਕਿਲੋਗ੍ਰਾਮ ਹੈਰੋਇਨ ਸਮੇਤ 3 ਵਿਅਕਤੀ ਕਾਬੂ

ਜਲੰਧਰ ਨੂੰ ਨਸ਼ਾਮੁਕਤ ਬਣਾਉਣ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵਚਨਬੱਧ

ਜਲੰਧਰ, ਐਚ ਐਸ ਚਾਵਲਾ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਇੱਕ ਹੋਰ ਝਟਕਾ ਦਿੰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਨਸ਼ਾ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਵੇਰਵਾ ਸਾਂਝਾ ਕਰਦਿਆਂ CP ਜਲੰਧਰ ਨੇ ਕਿਹਾ ਕਿ ਜਲੰਧਰ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਮੁੱਕਦਮਾ ਨੰਬਰ 45 ਮਿਤੀ 22.02.2025 ਅ/ਧ 21/29-61-85 NDPS ACT ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ ਵਿੱਚ ਲੋੜੀਂਦੇ ਅਰੋਪੀ ਰਿੰਕੂ ਸਿੰਘ ਉਰਫ ਗਾਂਧੀ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮੁਹਾਰ ਖੀਵਾ ਜਿਲਾ ਫਾਜ਼ਿਲਕਾ ਨੂੰ ਪ੍ਰੋਡਕਸ਼ਨ ਵਾਰੰਟ ਪਰ ਕੇਂਦਰੀ ਜੇਲ ਫਰੀਦਕੋਟ ਤੋਂ ਲਿਆਂਦਾ ਗਿਆ ਸੀ। ਜਿਸਨੇ ਦੌਰਾਨੇ ਪੁੱਛਗਿੱਛ ਆਪਣੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਮੁਕੱਦਮਾ ਉਕਤ ਵਿੱਚ ਨਾਮਜ਼ਦ ਕੀਤੇ ਅਰੋਪੀ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਮਨੀ ਪੁੱਤਰ ਲੇਟ ਸੁਮੀਰ ਲਾਲ ਵਾਸੀ ਗੁਰੂ ਨਾਨਕ ਨਗਰ ਪਿੰਡ ਬਹਾਦਰ ਕੇ ਜਿਲਾ ਫਿਰੋਜ਼ਪੁਰ ਅਤੇ ਲਵਪ੍ਰੀਤ ਸਿੰਘ ਉਰਫ ਲੱਕੀ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਨਵਾਂ ਸਲੇਮਸ਼ਾਹ ਜਿਲਾ ਫਾਜ਼ਿਲਕਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਵਾਇਆ।

ਉਹਨਾਂ ਨੇ ਅੱਗੇ ਕਿਹਾ ਕਿ ਜੋ ਉਕਤ ਤਿੰਨੋ ਅਰੋਪੀਆਂ ਦੇ ਸਬੰਧ ਪਾਕਿਸਤਾਨ ਨਾਲ ਜੁੜੇ ਹੋਏ ਹਨ ਅਤੇ ਜੋ ਪੰਜਾਬ-ਪਾਕਿਸਤਾਨ ਬਾਰਡਰ ਤੇ ਡਰੋਨ ਰਾਹੀਂ ਨਸ਼ੇ ਦਾ ਕਾਰੋਬਾਰ ਕਰਦੇ ਹਨ। ਦੌਰਾਨੇ ਪੁੱਛਗਿੱਛ ਅਰੋਪੀ ਰਿੰਕੂ ਸਿੰਘ ਉਰਫ ਗਾਂਧੀ, ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਮਨੀ ਅਤੇ ਲਵਪ੍ਰੀਤ ਸਿੰਘ ਉਰਫ ਲੱਕੀ ਉਕਤਾਨ ਨੇ ਆਪਣੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਫਿਰੋਜ਼ਪੁਰ ਦੇ ਨੇੜੇ ਤੋਂ *5.5 ਕਿਲੋਗ੍ਰਾਮ ਹੈਰੋਇਨ ਬ੍ਰਾਮਦ* ਕਰਵਾਈ। ਜੋ ਇਸ ਮੁੱਕਦਮਾ ਵਿੱਚ ਇਹ ਪਹਿਲਾਂ ਵੀ 3 ਦੋਸ਼ੀ ਸਨ, ਜੋ ਇਸ ਤਰਾਂ ਸਪੈਸ਼ਲ ਸੈਲ ਦੀ ਟੀਮ ਨੇ ਨਸ਼ੇ ਦੇ ਨੈਟਵਰਕ ਨੂੰ ਤੋੜਨ ਵਿੱਚ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਹੈ।

CP ਸ਼੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਲਈ ਦੋਸ਼ੀਆਂ ਦੇ ਅੱਗਲੇ-ਪਿਛਲੇ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button