
ਭੈਅ ਰਹਿਤ ਚੋਣਾਂ ਲਈ ਅਡੋਲ ਵਚਨਬੱਧਤਾ ਨੂੰ ਦੁਹਰਾਇਆ
ਜਲੰਧਰ, ਐਚ ਐਸ ਚਾਵਲਾ। ਜ਼ਿਮਨੀ ਚੋਣਾਂ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ, ਜਿਸਦੇ ਚਲਦਿਆਂ CP ਸਵਪਨ ਸ਼ਰਮਾ ਨੇ ਨਾਕਾ ਪੁਆਇੰਟਾਂ ਅਤੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਅਤੇ ਭੈਅ ਰਹਿਤ ਚੋਣਾਂ ਲਈ ਅਡੋਲ ਵਚਨਬੱਧਤਾ ਨੂੰ ਦੁਹਰਾਇਆ।

ਗੌਰਤਲਬ ਹੈ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਚੋਣ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਗਈ ਹੈ। ਇਸ ਸਬੰਧੀ ਯੋਗ ਅਗਵਾਈ ਕਰਦਿਆਂ ਸ਼੍ਰੀ ਸਵਪਨ ਸ਼ਰਮਾ IPS ਪੁਲਿਸ ਕਮਿਸ਼ਨਰ ਜਲੰਧਰ ਨੇ ਖੁਦ ਫੀਲਡ ਵਿੱਚ ਪਹੁੰਚ ਕੇ ਤਾਇਨਾਤ ਡਿਊਟੀਆਂ ਦੀ ਚੈਕਿੰਗ ਕੀਤੀ।
ਪੁਲਿਸ ਕਮਿਸ਼ਨਰ ਦੇ ਸਖ਼ਤ ਨਿਰੀਖਣ ਦੌਰਾਨ ਪੱਛਮੀ ਹਲਕੇ ਦੇ ਹਰ ਪੋਲਿੰਗ ਸਟੇਸ਼ਨ ਅਤੇ ਨਾਕਾ ਪੁਆਇੰਟ ਨਿਗਰਾਨੀ ਹੇਠ ਹਨ। ਜਿਸਦੇ ਤਹਿਤ CP ਜਲੰਧਰ ਵੱਲੋਂ ਸਾਰੇ ਪੁਆਇੰਟਾਂ ਅਤੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ, ਜਿੱਥੇ ਉਨ੍ਹਾਂ ਨੇ ਚੋਣਾਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਪੁਖਤਾ ਹਦਾਇਤਾਂ ਦਿੱਤੀਆਂ ਅਤੇ ਡਰ ਰਹਿਤ ਮਾਹੌਲ ਬਣਾਈ ਰੱਖਣ ਲਈ ਦ੍ਰਿੜ ਵਚਨਬੱਧਤਾ ਦੇ ਨਾਲ CP ਜਲੰਧਰ ਨੇ ਚੋਣਾਂ ਦੌਰਾਨ ਆਚਰਣ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਆਪਣੇ ਵਾਅਦੇ ਦਾ ਪ੍ਰਦਰਸ਼ਨ ਕੀਤਾ।





























