
ADGP ਐਮ.ਐਫ.ਫਾਰੂਕੀ ਨੇ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰਨ ਦਾ ਦਿੱਤਾ ਸੱਦਾ
ਜਲੰਧਰ, ਐਚ ਐਸ ਚਾਵਲਾ। 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਮਾਗਮ ਏ.ਡੀ.ਜੀ.ਪੀ. ਸਟੇਟ ਆਰਮਡ ਪੁਲਿਸ ਐਮ.ਐਫ. ਫਾਰੂਕੀ ਦੀ ਪ੍ਰਧਾਨਗੀ ਹੇਠ ਪੀ.ਏ.ਪੀ. ਕੈਂਪਸ ਜਲੰਧਰ ਵਿਖੇ ਮਨਾਇਆ ਜਿਸ ਜਿਸ ਵਿੱਚ ਸਟੇਟ ਆਰਮਡ ਪੁਲਿਸ ਦੇ ਵੱਖ-ਵੱਖ ਰੈਂਕਾਂ ਦੇ ਤਕਰੀਬਨ 1100 ਪੁਲਿਸ ਅਧਿਕਾਰੀ ਸਮੇਤ ਪਰਿਵਾਰਿਕ ਮੈਂਬਰਾਂ ਦੇ ਨਾਲ ਸ਼ਾਮਿਲ ਹੋਏ।

ਇਸ ਮੌਕੇ ਏ.ਡੀ.ਜੀ.ਪੀ. ਐਮ.ਐਫ.ਫਾਰੂਕ ਵਲੋਂ ਤੰਦਰੁਸਤ ਤੇ ਖੁਸ਼ਹਾਲ ਜਿੰਦਗੀ ਲਈ ਯੋਗ ਅਭਿਆਸ ਨੂੰ ਆਪਣੀ ਜਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਨ ਅਤੇ ਸਰੀਰ ਜਦ ਇਕਸਾਰਤਾ ਵਿੱਚ ਆ ਜਾਂਦੇ ਹਨ ਤਾਂ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਭੱਜ-ਦੌੜ ਵਾਲੇ ਯੁਗ ਵਿੱਚ ਯੋਗ ਅਭਿਆਸ ਕਰਨ ਨਾਲ ਮਾਨਸਿਕ ਤੇ ਸਰੀਰਿਕ ਸੰਤੁਲਨ ਬਣਿਆ ਰਹਿੰਦਾ ਹੈ । ਇਸ ਮੌਕੇ ਉਨਾ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਰਿਆ ਗਿਆ।
ਇਸ ਮੌਕੇ ਯੋਗ ਅਧਿਆਪਕਾਂ ਵਲੋਂ ਸਮਾਗਮ ਵਿੱਚ ਹਾਜਰ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮੀਆਂ ਨੂੰ ਯੋਗ ਅਭਿਆਸ ਦੇ ਵੱਖ-ਵੱਖ ਆਸਣਾਂ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਇੰਦਰਬੀਰ ਸਿੰਘ ਡੀ.ਆਈ.ਜੀ. ਪ੍ਰਸ਼ਾਸਨ ਪੀ.ਏ.ਪੀ. ਵਲੋਂ ਮੁੱਖ ਮਹਿਮਾਨ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਅਤੇ ਯੋਗ ਦਿਵਸ ਵਿੱਚ ਸ਼ਿਰਕਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੂੰ ਜੀ ਆਇਆਂ ਆਖਿਆ ਗਿਆ। ਇਸ ਸਮਾਗਮ ਵਿੱਚ ਮਨਜੀਤ ਸਿੰਘ ਏੇ.ਆਈ.ਜੀ. ਏ.ਆਰ.ਪੀ., ਹਰਕਮਲਪ੍ਰੀਤ ਸਿੰਘ ਖੱਖ ਕਮਾਂਡੈਂਟ 27ਵੀਂ ਬਟਾਲੀਅਨ ਪੀ.ਏ.ਪੀ., ਸੁਭਾਸ਼ ਚੰਦਰ ਅਰੋੜਾ ਡੀ.ਐਸ.ਪੀ. ਆਰ.ਟੀ.ਸੀ., ਦਵਿੰਦਰ ਸਿੰਘ ਸੈਣੀ ਡੀ.ਐਸ.ਪੀ. ਆਰ.ਟੀ.ਸੀ., ਪਰਮਿੰਦਰ ਕੁਮਾਰ ਡੀ.ਐਸ.ਪੀ. 27ਵੀਂ ਬਟਾਲੀਅਨ ਪੀ.ਏ.ਪੀ., ਮਨੀਸ਼ ਕੁਮਾਰ. ਡੀ.ਐਸ.ਪੀ. ਸਕਿਉਰਿਟੀ, ਡਾ. ਪ੍ਰਦੀਪ ਕੁਮਾਰ ਪੀ.ਏ.ਪੀ. ਹਸਪਤਾਲ ਜਲੰਧਰ, ਰਮਨ ਸ਼ਰਮਾ ਮੈਨੇਜਰ ਐਚ.ਡੀ.ਐਫ.ਸੀ. ਬੈਂਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।





























