
ਖਰਚਾ ਆਬਜ਼ਰਵਰ ਤੇ ਡਿਪਟੀ ਕਮਿਸ਼ਨਰ ਨੇ ਸੌਂਪੇ ਪ੍ਰਸ਼ੰਸਾ ਪੱਤਰ
ਜਲੰਧਰ, ਐਚ ਐਸ ਚਾਵਲਾ। ਜਲੰਧਰ ਲੋਕ ਸਭਾ ਚੋਣ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਚੋਣ ਖਰਚੇ ’ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਭਾਰਤ ਚੋਣ ਕਮਿਸ਼ਨ ਵੱਲੋਂ ਜਲੰਧਰ ਲੋਕ ਸਭਾ ਚੋਣ ਲਈ ਨਿਯੁਕਤ ਖਰਚਾ ਆਬਜ਼ਰਵਰ ਮਾਧਵ ਦੇਸ਼ਮੁੱਖ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਹਾਇਕ ਖਰਚਾ ਆਬਜ਼ਰਵਰਾਂ ਅਤੇ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਕਮੇਟੀ ਦੇ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਟੀਮ ਮੈਂਬਰਾਂ ਵੱਲੋਂ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਈ ਡਿਊਟੀ ਸਦਕਾ ਚੋਣ ਖਰਚੇ ਦੀ ਨਿਗਰਾਨੀ ਵਰਗੇ ਵਿਆਪਕ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਪ੍ਰਸ਼ੰਸਾ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਡੀ.ਸੀ.ਐਫ.ਏ. ਅਮਨ ਕੁਮਾਰ ਮੈਣੀ, ਡੀ.ਏ.ਓ. ਪ੍ਰਕਾਸ਼ ਕੁਮਾਰ, ਏ.ਸੀ.ਐਫ.ਏ. ਕੁਲਜੀਤ ਕੁਮਾਰ ਤੇ ਹਰਜੋਤ ਕੌਰ, ਇੰਟਰਨਲ ਓਡੀਟਰ ਹਰਵਿੰਦਰ ਸਿੰਘ ਬੇਦੀ ਤੇ ਬ੍ਰਿਜ ਕਿਸ਼ੋਰ ਸ਼ਰਮਾ, ਅਕਾਊਂਟ ਅਫ਼ਸਰ ਸੰਜੇ ਸ਼ਰਮਾ, ਡਿਵੈਲਪਮੈਂਟ ਅਫ਼ਸਰ ਸਾਗਰ ਸੇਤੀਆ, ਰੈਵੇਨਿਊ ਅਕਾਊਂਟੈਂਟ ਪਰਮਜੀਤ ਕੌਰ ਤੇ ਵਿਪਨ ਕੁਮਾਰ, ਅਕਾਊਂਟੈਂਟ ਮਨਬੀਰ ਕੁਮਾਰ ਸੀਨੀਅਰ ਸਹਾਇਕ ਮਿਨਾਕਸ਼ੀ ਸੁਮਨ ਤੇ ਗੌਰਵ ਅਰੋੜਾ, ਸੀਨੀਅਰ ਅਕਾਊਂਟੈਂਟ ਸਚਿਨ ਕੁਮਾਰ, ਸੀਨੀਅਰ ਮੈਨੇਜਰ ਨਰਿੰਦਰ ਮੰਗਲ, ਚੰਦਨ ਕੁਮਾਰ, ਮਨੀਸ਼ ਸ਼ਰਮਾ ਤੇ ਸੁਖਵਿੰਦਰ ਸਿੰਘ, ਮੈਨੇਜਰ ਹਰਮੇਸ਼ ਲਾਲ, ਸਹਾਇਕ ਮੈਨੇਜਰ ਅਨੂ ਜੋਸ਼ੀ, ਡਿਪਟੀ ਮੈਨੇਜਰ ਰਾਕੇਸ਼ ਕੁਮਾਰ ਤੇ ਮਨੀਸ਼ ਕੁਮਾਰ, ਸੁਪਰੀਟੈਂਡੈਂਟ ਅਨਿਲ ਸੰਧੂ, ਐਲ.ਡੀ.ਸੀ. ਜਗਮੀਤ ਸਿੰਘ, ਕੈਸ਼ੀਅਰ ਆਸ਼ਿਮਾ, ਕਲਰਕ ਰੋਹਿਤ ਕੁਮਾਰ ਅਤੇ ਜੀਵਨ ਚੰਦਰਾ ਤਿਵਾੜੀ ਤੇ ਰਾਜੇਸ਼ ਕੁਮਾਰ ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਵਧੀਕ ਕਮਿਸ਼ਨਰ ਨਗਰ ਨਿਗਮ ਜਲੰਧਰ ਅਮਰਜੀਤ ਬੈਂਸ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।





























