ਦੇਸ਼ਪੰਜਾਬ

ਜਲੰਧਰ ਦਿਹਾਤੀ CIA ਸਟਾਫ ਵਲੋਂ ਗੰਨ ਪੁਆਇੰਟ ਤੇ ਗੱਡੀਆਂ ਖੋਹ ਕਰਨ ਵਾਲਾ ਦੋਸ਼ੀ 400 ਗ੍ਰਾਮ ਹੈਰੋਇਨ, ਪਿਸਟਲ, ਗੱਡੀਆਂ ਅਤੇ ਸੋਨੇ ਸਮੇਤ ਕਾਬੂ

ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਅਤੇ ਲੁਟਾ ਖੋਹ ਕਰਨ ਵਾਲੀਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੇ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਸੁਰਿੰਦਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਵਿਜੈ ਕੰਵਰ ਪਾਲ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਬ ਜਲੰਧਰ-ਦਿਹਾੜੀ ਨੇ ਇੰਟਰ ਡਿਸਟਿਕ ਗੈਂਗ ਦਾ ਸਰਗਨਾ ਜੋ ਗੰਨ ਪੁਆਇੰਟ ਪਰ ਹਾਈਵੇ ਤੇ ਲੁਟਾਂ ਖੋਹਾਂ ਕਰਦਾ ਸੀ ਕਾਬੂ ਕਰਕੇ ਉਸ ਪਾਸੇ 400 ਗ੍ਰਾਮ ਹੈਰੋਇਨ, ਇਕ ਦੇਸ਼ੀ ਪਿਸਟਲ 30 ਬੋਰ 02 ਜਿੰਦਾ ਕਾਰਤੂਸ ਅਤੇ 02 ਮੈਗਜ਼ੀਨ .30 ਬੋਰ ਸਮੇਤ ਗ੍ਰਿਫਤਾਰ ਕਰਕੇ ਉਸ ਵੱਲੋਂ ਅੰਮ੍ਰਿਤਸਰ ਹਰਮਿੰਦਰ ਸਾਹਿਬ ਕੋਲ ਖੋਹ ਕੀਤੀ ਸਵਿਫਟ ਗੱਡੀ ਅਤੇ ਜਲੰਧਰ PAP ਚੌਂਕ ਨੇੜੇ ਖੋਹ ਕੀਤੀ ਬੀਅ ਗੱਡੀ ਸਮੇਤ ਸੋਨਾ ਚੈਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਨਚਾਰਜ ਸੀ.ਆਈ ਸਟਾਫ ਦੀ ਜਲੰਧਰ ਦਿਹਾੜੀ ਦੀਆਂ ਵੱਖ-2 ਟੀਮਾਂ ਜਲੰਧਰ ਦਿਹਾਤੀ ਦੇ ਇਲਾਕਾ ਵਿੱਚ ਵਾਰਦਾਤਾ ਨੂੰ ਰੋਕਣ ਲਈ ਅਤੇ ਨਸ਼ਾ ਤਸਕਰਾਂ ਤੇ ਕਾਬੂ ਕਰਨ ਲਈ ਗਸ਼ਤ ਅਤੇ ਚੈਕਿੰਗ ਕਰਦੀਆ ਰਹਿੰਦੀਆ ਹਨ ਮਿਤੀ 16.01.2024 ਨੂੰ ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਸਟਾਫ ਜਲੰਧਰ ਦਿਹਾਤੀ ਗਸ਼ਤ ਅਤੇ ਚੈਕਿੰਗ ਕਰਦੇ ਹੋਏ ਜਲੰਧਰ ਤੇ ਕਿਸ਼ਨਗੜ, ਅਲਾਵਲਪੁਰ, ਆਦਮਪੁਰ ਵੱਲ ਨੂੰ ਜਾ ਰਹੇ ਸੀ, ਅੱਡਾ ਕਿਸ਼ਨਗੜ ਤੇ ਪਿੰਡ ਦੋਲਤਪੁਰ ਵੱਲ ਨੂੰ ਜਾਂਦੇ ਹੋਏ ਪੁਲਿਸ ਪਾਰਟੀ ਨੂੰ ਇਕ ਨੌਜਵਾਨ ਸੜਕ ਕਿਨਾਰੇ ਬਿਨ੍ਹਾਂ ਨੰਬਰੀ ਮੋਟਰਸਾਇਕਲ CT 100 ਬਜਾਜ ਰੰਗ ਕਾਲਾ ਅਤੇ ਨੀਲਾ ਪਰ ਖੜਾ ਦਿਖਾਈ ਦਿੱਤਾ ਜਿਸਨੇ ਕਿੱਟ ਬੈਗ ਪਾਈ ਹੋਈ ਸੀ। ਜੇ SI ਨਿਰਮਲ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਆਪਣੀ ਗੱਡੀ ਰੁਕਵਾ ਕੇ ਉਸ ਨੌਜਵਾਨ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਅਜੈ ਪਾਲ ਸਿੰਘ ਉਰਫ ਅਜੈ ਪੁੱਤਰ ਸੁਵਿੰਦਰ ਸਿੰਘ ਵਾਸੀ ਪਿੰਡ ਲਹੌਰੀ ਮੱਲ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਦੱਸਿਆ ਜਿਸ ਪਾਸੇ 400 ਗ੍ਰਾਮ ਹੈਰੋਇਨ ਇੱਕ ਪਿਸਟਲ ਦੇਸੀ .30 ਬੋਰ ਸਮੇਤ 02 ਮੈਗਜ਼ੀਨ, 02 ਰੋਂਦ ਜਿੰਦਾ 30 ਬੋਰ ਬਰਾਮਦ ਹੋਏ। ਜਿਸ ਨੂੰ ਗਿਰਫਤਾਰ ਕਰਕੇ ਥਾਣਾ ਆਦਮਪੁਰ ਵਿਖੇ ਮੁਕੱਦਮਾ ਨੰਬਰ 09 भिडी 16.1.2024 सुवभ 21-C/61/85 NDPS ACT 25/54/59 Arms Act ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਅੱਗੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਰਾਨੇ ਪੁਛਗਿੱਛ ਦੋਸ਼ੀ ਅਜੈਪਾਲ ਉਰਫ ਅਜੈ ਨੇ ਦੱਸਿਆ ਕਿ ਉਹ ਹੈਰੋਇਨ ਦਾ ਕੰਮ ਉਸ ਦੇ ਹੀ ਪਿੰਡ ਲਹੌਰੀਮੇਲ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਉਰਫ ਲੱਲੂ ਪਾਸੇ ਖਰੀਦ ਕਰਕੇ ਕਰਦਾ ਹੈ। ਉਹ ਗੱਡੀਆ ਖੋਹ ਕਰਕੇ ਇਨ੍ਹਾਂ ਗੱਡੀਆ ਨੂੰ ਨਸ਼ੇ ਦੇ ਕਾਰੋਬਾਰ ਦੀ ਸਪਲਾਈ ਕਰਨ ਲਈ ਵਰਤਦੇ ਹੈ। ਅਜੈਪਾਲ ਸਿੰਘ ਅਤੇ ਗੁਲਾਬ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਲਹੋਰੀਮੇਲ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਨੇ 4/5 ਜਨਵਰੀ 2024 ਦੀ ਦਰਮਿਆਨੀ ਰਾਤ ਜਲੰਧਰ BSF ਚੈੱਕ ਤੇ ਬਰੀਜਾ ਗੱਡੀ ਚੋਰੀ ਕੀਤੀ ਸੀ ਜਦੋ ਗੱਡੀ ਦਾ ਮਾਲਕ ATM ਤੋਂ ਪੈਸੇ ਕਢਵਾਉਣ ਲਈ ਗਿਆ ਸੀ।ਜਿਸ ਸਬੰਧੀ ਮੁਕੱਦਮਾ ਥਾਣਾ ਨਵੀਂ ਬਾਰਾਦਰੀ ਵਿੱਚ ਦਰਜ ਹੈ ਉਸ ਤੋਂ ਬਾਅਦ ਇਸਨੇ 8/9 ਜਨਵਰੀ 2024 ਦੀ ਦਰਮਿਆਨੀ ਰਾਤ ਨੂੰ ਆਪਣੇ ਸਾਥੀਆ 1. ਰਾਹੁਲ ਉਰਫ ਚੂਹਾ 2. ਸਤਨਾਮ ਸਿੰਘ ਉਰਫ ਸ਼ਾਮੂ 3. ਸਿਵਾ 4. ਸਤਿੰਦਰ ਸਿੰਘ ਉਰਫ ਸੰਨੀ ਵਾਸੀਆਨ ਅੰਮ੍ਰਿਤਸਰ (ਪੁਲਿਸ ਵੱਲੋਂ ਪਹਿਲਾ ਹੀ ਗ੍ਰਿਫਤਾਰ ਹਨ) ਨਾਲ ਮਿਲ ਕੇ ਇਲਾਕਾ ਥਾਣਾ ਆਦਮਪੁਰ ਵਿੱਚ ਗੰਨ ਪੁਆਇਟ ਪਰ ਇਕੋ ਰਾਤ ਵਿੱਚ 02 ਮੇਜਰ ਵਾਰਦਾਤਾ ਕੀਤੀਆ ਸੀ। ਜਿਸ ਸਬੰਧੀ ਦੇ ਵੱਖ-2 ਮੁਕੱਦਮੇ ਥਾਣਾ ਆਦਮਪੁਰ ਵਿਖੇ ਦਰਜ ਰਜਿਸਟਰ ਕੀਤੇ ਗਏ ਸਨ।ਜੇ ਇਸ ਦੇ ਸਾਥੀਆ ਨੂੰ ਟਰੇਸ ਕਰਕੇ ਮਿਤੀ 10-01-2024 ਨੂੰ ਗ੍ਰਿਫਤਾਰ ਕੀਤਾ ਸੀ। ਮਿਤੀ 12/13.01.2024 ਦੀ ਦਰਮਿਆਨੀ ਰਾਤ ਨੂੰ ਅਜੈਪਾਲ ਸਿੰਘ ਉਰਫ ਅਜੈ ਨੇ ਜਲੰਧਰ BSF ਚੈੱਕ ਨੇੜਿਉ ਹੋਟਲ ਅੰਬੈਸਡਰ ਕੋਲੇ ਇਕ ਬੀਅ ਸੈਨੇਟ ਕਾਰ ਨੰਬਰੀ UP-15-DM-6051 ਗੰਨ ਪੁਆਇਟ ਤੇ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 06 ਮਿਤੀ 13.12.2024 ਜੁਰਮ 379 IPC ਥਾਣਾ ਨਵੀਂ ਬਾਰਾਂਦਰੀ ਜਿਲ੍ਹਾ ਕਮਿਸ਼ਨਰੇਟ ਪੁਲਿਸ ਜਲੰਧਰ ਵਿਖੇ ਦਰਜ ਹੈ।ਮਿਤੀ 14/15,01.2024 ਦੀ ਦਰਮਿਆਨੀ ਰਾਤ ਨੂੰ ਇਸ ਨੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਥਾਣਾ B ਡਵੀਜਨ ਕਮਿਸ਼ਨਰੇਟ ਪੁਲਿਸ ਤੋਂ ਰਾਤ ਵੇਲੇ ਗੰਨ ਪੁਆਇਟ ਤੇ ਇਕ ਸਵਿਫਟ ਗੱਡੀ ਨੰਬਰੀ ਫ05–5843 ਗੱਡੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 06 ਮਿਤੀ 15.01.2024 ਜੁਰਮ 379-8, 365 IPC ਥਾਣਾ B ਡਵੀਜਨ ਅੰਮ੍ਰਿਤਸਰ ਦਰਜ ਰਜਿਸਟਰ ਹੈ ਦੋਸ਼ੀ ਪਾਸੇ ਉਕਤ ਪੀਅ ਗੰਡੀ ਅਤੇ ਸਵਿਫਟ ਗੱਡੀਆਂ ਅਤੇ ਇਕ ਚੈਨੀ ਸੋਨਾ, ਇਕ ਆਈ.ਦੋਨ ਵੀ ਨਿਸ਼ਾਨਦੇਰੀ ਤੇ ਬ੍ਰਾਮਦ ਕੀਤਾ ਹੈ। ਅਜੈਪਾਲ ਸਿੰਘ ਪਰ ਪੰਜਾਬ ਦੇ ਵੱਖ-2 ਥਾਣਿਆ ਵਿੱਚ ਕੁੱਲ 09 ਮੁਕੰਦਮੇ ਦਰਜ ਹਨ ਜਿਨ੍ਹਾਂ ਵਿੱਚ 06 ਮੁਕਦਿਆ ਵਿੱਚ ਇਹ ਲੋੜੀਂਦਾ ਸੀ ਅਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ 02 ਮੁਕਦਮੇ ਹੋਰ ਟਰੇਸ ਹੋਏ ਹਨ। ਜਿਸ ਸਬੰਧੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ।ਦੇਸ਼ੀ ਅਜੈਪਾਲ ਉਰਫ ਰਾਜਾ ਅੰਬਰਸਰੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁੱਛ ਗਿੱਛ ਦੌਰਾਨ ਇਸ ਪਾਸੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button