
ਜਲੰਧਰ, ਐਚ ਐਸ ਚਾਵਲਾ। ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਲੁਟਾਂ ਖੋਹਾਂ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਅਤੇ ਥਾਣਾ ਆਦਮਪੁਰ ਦੀ ਪੁਲਿਸ ਵਲੋਂ ਸਾਂਝੇ ਤੌਰ ਤੇ ਕਪੂਰਥਲਾ, ਕਰਤਾਰਪੁਰ ਅਤੇ ਆਦਮਪੁਰ ਸਬ-ਡਵੀਜਨ ਵਿੱਚ 16 ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 21-06-2024 ਨੂੰ ਅਜੇ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਦਰਾਵਾ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਨੇ ਥਾਣਾ ਆਦਮਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕਰੀਬ 02:00 ਵਜੇ ਪਿੰਡ ਭੁੰਗਰਨੀ ਤੋ ਆਪਣੇ ਪਿੰਡ ਦਰਾਵਾ ਨੂੰ ਜਾ ਰਿਹਾ ਸੀ ਕਿ ਜਦ ਉਹ ਪਿੰਡ ਦਰਾਵਾ ਸਮਸ਼ਾਨਘਾਟ ਕੋਲ ਪੁੱਜਾ ਤਾਂ ਦੋ ਅਣਪਛਾਤੇ ਵਿਅਕਤੀ ਉਸ ਦੇ ਪਿੱਛੇ ਮੋਟਰਸਾਈਕਲ ਪਰ ਆਏ ਜਿਹਨਾ ਦੇ ਮੂੰਹ ਬੰਨੇ ਹੋਏ ਸੀ ਤੇ ਪਿੱਛੇ ਬੈਠੇ ਵਿਅਕਤੀ ਨੇ ਉਸ ਦੀ ਬਾਂਹ ਪਰ ਦਾਤਰ ਨਾਲ ਵਾਰ ਕਰਕੇ ਉਸ ਨੂੰ ਸੁੱਟ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਮਾਰਕਾ ਯਾਮਾ ਆਰ-15 ਰੰਗ ਕਾਲਾ ਨੰਬਰੀ PB07-BW-5876 ਉਸ ਪਾਸੋ ਖੋਹ ਕੇ ਲੈ ਗਏ ਜਿਸ ਸਬੰਧੀ ਮੁੱਕਦਮਾ ਨੰਬਰ 93 ਮਿਤੀ 21-06-2024 ਜੁਰਮ 379-ਬੀ (2),34 ਭ:ਦ ਥਾਣਾ ਆਦਮਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਸਬੰਧੀ ਨਿਮਨ ਹਸਤਾਖਰ ਵਲੋਂ ਸਪੈਸ਼ਲ ਟੀਮਾਂ ਦਾ ਗਠਨ ਕਰਕੇ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਟੀਮਾ ਇਲਾਕੇ ਵਿੱਚ ਭੇਜੀਆਂ ਜਿਹਨਾ ਨੇ ਟੈਕਨੀਕਲੀ ਅਤੇ ਖੂਫੀਆ ਸੋਰਸਾਂ ਰਾਹੀਂ ਜਾਣਕਾਰੀ ਹਾਸਲ ਕਰਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜੰਡੇ ਸਰਾਏ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਅਤੇ ਕਰਨ ਸਿੰਘ ਉਰਫ ਕਨੂੰ ਪੁੱਤਰ ਵੀਰ ਸਿੰਘ ਵਾਸੀ ਪਿੰਡ ਆਲਮਪੁਰ ਬੱਕਾ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਨਹਿਰੀ ਵਿਸ਼ਰਾਮ ਘਰ ਆਦਮਪੁਰ ਤੋ ਗ੍ਰਿਫਤਾਰ ਕੀਤਾ। ਜੋ ਸਪਲੈਂਡਰ ਮੋਟਰਸਾਈਕਲ ਪਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨਿਯਤ ਨਾਲ ਖੜੇ ਸੀ। ਪੁੱਛ ਗਿੱਛ ਦੋਰਾਨ ਦੋਨਾ ਨੇ ਦੱਸਿਆ ਕਿ ਇਹਨਾ ਦਾ ਇੱਕ ਹੋਰ ਸਾਥੀ ਬਲਦੇਵ ਸਿੰਘ ਉਰਫ ਵਿੱਕੀ ਉਰਫ ਗਿਆਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਡੈਨਵਿੰਡ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਜੋ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਇਹਨਾ ਦੇ ਨਾਲ ਕਰਦਾ ਹੈ ਜਿਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਮੁੱਕਦਮਾ ਵਿੱਚ ਖੋਹ ਕੀਤਾ ਯਾਮਾਂ ਆਰ-15 ਮੋਟਰਸਾਈਕਲ ਨੰਬਰੀ PB07-BW-5876 ਬ੍ਰਾਮਦ ਕਰ ਲਿਆ ਗਿਆ है।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨੋ ਵਿਅਕਤੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਇਹਨਾ ਨੇ ਕਪੂਰਥਲਾ, ਕਰਤਾਰਪੁਰ ਅਤੇ ਆਦਮਪੁਰ ਦੇ ਇਲਾਕੇ ਵਿੱਚ ਕਰੀਬ 16 ਵਾਰਦਾਤਾਂ ਕਰਨੀਆਂ ਮੰਨੀਆਂ ਹਨ।
ਪੁੱਛ ਗਿੱਛ ਦੋਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਕਿ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਪੁੱਤਰ ਰੌਸ਼ਨ ਲਾਲ ਵਾਸੀ ਰੱਕੜਾ ਢਾਹਾਂ ਜਿਲ੍ਹਾ ਨਵਾਂ ਸ਼ਹਿਰ ਅਤੇ ਸਤਨਾਮ ਸਿੰਘ ਉਰਫ ਸੁੱਖੀ ਪੁੱਤਰ ਹਰਬੰਸ ਸਿੰਘ ਵਾਸੀ ਧੀਰੋਵਾਲ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਜੋ ਹੁਣ ਵਿਦੇਸ਼ ਅਮਰੀਕਾ ਵਿਖੇ ਹਨ ਦੇ ਨਾਲ ਗੱਡੀ ਚਲਾਉਂਦਾ ਸੀ ਜਿਸ ਕਰਕੇ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਇਹ ਯੂ.ਪੀ ਤੋ ਅਸਲਾ ਖਰੀਦ ਕੇ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸੀ। ਜਿਸ ਕਰਕੇ ਇਹਨਾ ਤਿੰਨਾ ਉਪਰ ਜਿਲ੍ਹਾ ਮੇਰਨ ਯੂ.ਪੀ ਵਿਖੇ ਮੁੱਕਦਮਾ ਦਰਜ ਰਜਿਸਟਰ ਹੋ ਗਿਆ ਸੀ। ਜਿਸ ਵਿੱਚ ਇਹ ਤਿੰਨੋ ਵਿਅਕਤੀ ਮੌਕਾ ਪਰ ਫੜੇ ਗਏ ਸੀ। ਇਸ ਦੋਰਾਨ ਇਹਨਾ ਦਾ ਪੁਲਿਸ ਨਾਲ ਵੀ ਟਕਰਾ ਹੋਇਆ ਸੀ। ਫਿਰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਆਪਣੇ ਪਿਤਾ ਦੀ ਜਗ੍ਹਾ ਤੇ ਬਿਜਲੀ ਬੋਰਡ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ। ਜੋ ਇਹ ਬਤੌਰ RTM. ਭੁਲੱਥ ਜਿਲ੍ਹਾ ਕਪੂਰਥਲਾ ਵਿਖੇ ਤਾਇਨਾਤ ਹੈ। ਜਿਹਨਾ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।





























