ਦੇਸ਼ਦੁਨੀਆਂਪੰਜਾਬ

ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ 30ਵਾਂ ਮਹਾਨ ਕੀਰਤਨ ਦਰਬਾਰ ਬਸਤੀ ਮਿੱਠੂ ਵਿੱਚ 4 ਮਈ ਨੂੰ

ਜਲੰਧਰ, ਐਚ ਐਸ ਚਾਵਲਾ। ਭਾਈ ਬਾਲਾ ਜੀ ਭਾਈ ਮਰਦਾਨਾ ਜੀ (ਰਜਿ.) ਸੇਵਾ ਸੋਸਾਇਟੀ ਵੱਲੋਂ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 30ਵਾਂ ਮਹਾਨ ਕੀਰਤਨ ਦਰਬਾਰ 4 ਮਈ ਨੂੰ ਦਿਨ ਸ਼ਨੀਵਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਹੱਲਾ ਸ੍ਰੀ ਗੁਰੂ ਅਰਜਨ ਦੇਵ ਨਗਰ ਖੁੱਲੇ ਪੰਡਾਲ ਵਿੱਚ ਬਸਤੀ ਮਿੱਠੂ ਸਾਮ 6 ਵਜੇ ਤੋਂ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਪ੍ਰਸਿੱਧ ਸੰਤ ਮਹਾਂਪੁਰਖ, ਰਾਗੀ ਜਥੇ ਅਤੇ ਵਿਦਵਾਨ ਕੀਰਤਨ ਕਥਾ ਰਾਹੀ ਸੰਗਤਾਂ ਨੁੰ ਨਿਹਾਲ ਕਰਨਗੇ।

ਜਿੰਨਾ ਵਿੱਚ ਮਹਾਂਪੁਰਖ ਸੰਤ ਬਾਬਾ ਤਰਲੋਕ ਸਿੰਘ ਜੀ (ਹਰਿ ਨਰਾਇਣ ਪੂਰੀ ਗੁਰੂ ਘਰ ਵਾਲੇ,) ਸੰਤ ਬਾਬਾ ਅਮਰਜੀਤ ਸਿੰਘ ਜੀ (ਗ਼ਾਲਿਬ ਖੁਰਦ ਵਾਲੇ) ਭਾਈ ਸ਼ੌਕੀਨ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ,ਭਾਈ ਮਨਜੀਤ ਸਿੰਘ ਜੀ ਕਥਾ ਵਾਚਕ ਧਰਮ ਪ੍ਰਚਾਰ ਕਮੇਟੀ,ਭਾਈ ਗੁਰਨਾਮ ਸਿੰਘ ਜੀ ਹਜੂਰੀ ਰਾਗੀ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ,ਭਾਈ ਮਲਕੀਤ ਸਿੰਘ ਜਲੰਧਰ ਵਾਲੇ,ਭਾਈ ਕੁਲਦੀਪ ਸਿੰਘ ਜੀ, ਆਦਿ ਸ਼ਾਮਿਲ ਹਨ।

ਸਟੇਜ ਸਕੱਤਰ ਦੀ ਸੇਵਾ ਵਿੱਕੀ ਸਿੰਘ ਖਾਲਸਾ (ਸਿੱਖ ਤਾਲਮੇਲ ਕਮੇਟੀ) ਵਾਲੇ ਨਿਭਾਉਣਗੇ। ਇਹ ਸਾਰੀ ਜਾਣਕਾਰੀ ਸਰਦਾਰ ਜੋਗਿੰਦਰ ਸਿੰਘ ਪ੍ਰਧਾਨ, ਸਰਦਾਰ ਹਰਬੰਸ ਸਿੰਘ ਮੁੱਖ ਸੇਵਾਦਾਰ ਤੇ ਬਹਾਦਰ ਸਿੰਘ ਨੇ ਦਿੱਤੀ।

Related Articles

Leave a Reply

Your email address will not be published. Required fields are marked *

Back to top button