ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵਲੋਂ 2 ਵੱਖ ਵੱਖ ਮਾਮਲਿਆਂ ‘ਚ ਫਰੌਤੀ ਮੰਗਣ ਵਾਲੇ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਅਤੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਗਰੋਹਾਂ ਦਾ ਪਰਦਾਫਾਸ

7 ਮੈਂਬਰ ਗ੍ਰਿਫਤਾਰ,  4 ਨਜਾਇਜ ਪਿਸਤੋਲ, 4 ਕਾਰਤੂਸ ਜਿੰਦਾ, 1 ਮੈਗਜੀਨ, 1 ਖਿਡੌਣਾ ਪਿਸਤੋਲ, 1 ਦਾਤਰ ਅਤੇ ਇੱਕ ਕਰੈਟਾ ਗੱਡੀ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਸੀਨੀਅਰ ਪੁਲਿਸ ਕਪਤਾਨ, ਸ੍ਰੀ ਹਰਵਿੰਦਰ ਸਿੰਘ ਵਿਰਕ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਨਕੋਦਰ ਦੀ ਯੋਗ ਅਗਵਾਈ ਹੇਠ ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ, ASI ਜਗਤਾਰ ਸਿੰਘ ਇੰਚਾਰਜ ਚੋਂਕੀ ਸ਼ੰਕਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 5 ਦੋਸ਼ੀਆ ਨੂੰ 03 ਦੇਸੀ ਪਿਸਟਲ, 02 ਰੋਂਦ 315 ਬੋਰ ਅਤੇ ਇੱਕ ਦਾਤਰ ਲੋਹਾ ਸਮੇਤ ਗ੍ਰਿਫਤਾਰ ਕਰ ਕੇ ਸਫਲਤਾ ਹਾਸਲ ਕੀਤੀ ਗਈ। ਇਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ ਸ੍ਰੀ ਕੁਲਵੰਤ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ INSP. ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ 2 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 02 ਪਿਸਟਲ 32 ਬੋਰ, 01 ਮੈਗਜੀਨ ਅਤੇ 02 ਜਿੰਦਾ ਰੌਂਦ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਵਿੰਦਰ ਸਿੰਘ ਵਿਰਕ ਸੀਨੀਅਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 27.08.2025 ਨੂੰ ਪੀੜਤਾ ਦੇ ਪਿਤਾ ਨੇ ASI ਜਗਤਾਰ ਸਿੰਘ ਪਾਸ ਆ ਕੇ ਬਿਆਨ ਲਿਖਾਇਆ ਕਿ ਉਹ ਪੱਕੇ ਤੋਰ ਪਰ ਵਿਦੇਸ਼ ਇੰਗਲੈਂਡ ਰਹਿੰਦਾ ਹੈ। ਜੋ ਉਹ ਹੁਣ ਅਰਸਾ ਕਰੀਬ ਦੋ ਮਹੀਨੇ ਤੋਂ ਆਪਣੇ ਪਿੰਡ ਆਇਆ ਹੋਇਆ ਹੈ, ਜੋ ਮਿਤੀ 09.06.2025 ਨੂੰ ਉਸ ਦੀ ਮਾਈਨਰ ਲੜਕੀ ਨੂੰ ਉਨਾਂ ਦੇ ਪਿੰਡ ਦਾ ਵਸਨੀਕ ਲੜਕਾ ਪ੍ਰਿੰਸ ਪੁੱਤਰ ਸਤਪਾਲ ਅਗਵਾ ਕਰਕੇ ਲੈ ਗਿਆ ਸੀ ਤੇ ਇਹਨਾਂ ਦੇ ਨਾਲ ਗੁਰਪਾਲ ਉਰਫ ਲੱਧੜ ਪੁੱਤਰ ਹਰਦੀਪ ਕੁਮਾਰ ਵਾਸੀ ਪਿੰਡ ਚਿੱਟੀ ਥਾਣਾ ਲਾਬੜਾ ਵੀ ਨਾਲ ਸੀ. ਜੋ ਪੀੜਤਾ ਦੀ ਮਾਤਾ ਦੇ ਬਿਆਨ ਪਰ ਮੁਕੱਦਮਾ ਨੰਬਰ 100 ਮਿਤੀ 15.06.2025 ਅ/ਦ 137(2),96,61(2),64(2) BNS ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕਰ ਕੇ ਲੜਕੀ ਨੂੰ ਮਿਤੀ 21.06.2025 ਨੰ ਬ੍ਰਾਮਦ ਕਰਕੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਕੱਦਮਾ ਵਿੱਚ ਵਾਧਾ ਜੁਰਮ 64(2) BNS ਅਤੇ 6 POCSO ACT ਗਿਆ ਸੀ। ਇਸ ਤੋ ਬਾਅਦ ਉਸ ਦੀ ਲੜਕੀ ਅਤੇ ਪ੍ਰਿੰਸ ਅਤੇ ਉਸ ਦੇ ਪਰਿਵਾਰਿਕ ਸਾਥੀਆਂ ਦਾ ਕੋਈ ਵੀ ਪਤਾ ਨਹੀ ਲੱਗਾ ਅਤੇ ਹੁਣ ਪੀੜਤਾ ਦੇ ਪਿਤਾ ਨੂੰ ਉਸ ਦੇ ਇੰਗਲੈਂਡ ਵਾਲੇ ਵਟੱਸਅਪ ਨੰਬਰ ਤੇ, ਕਨੈਡਾ ਵਾਲੇ ਨੰਬਰ ਤੋਂ ਫੋਨ ਅਤੇ ਵੋਇਸ ਰਿਕਾਡਿੰਗਾਂ ਕਰ ਕੇ ਕੋਈ ਵਿਅਕਤੀ ਇਹ ਕਹਿ ਰਿਹਾ ਸੀ ਕਿ ਮੈਨੂੰ ਤਿੰਨ ਲੱਖ ਰੁਪਇਆ ਦੇ ਦਿਓ, ਤੇਰੀ ਲੜਕੀ ਅਤੇ ਲੜਕੇ ਦਾ ਪਰਿਵਾਰ ਸਮੇਤ ਲੜਕੇ ਮੇਰੇ ਕਬਜੇ ਵਿੱਚ ਹੈ। ਜਿਨ੍ਹਾਂ ਨੂੰ ਮੈਂ ਤੇਰੇ ਕਹਿਣ ਪਰ ਤੇਰੇ ਹਵਾਲੇ ਵੀ ਕਰ ਸਕਦਾ ਹਾਂ ਤੇ ਉਹਨਾਂ ਨੂੰ ਮਾਰ ਵੀ ਸਕਦਾ ਹਾਂ ਫਿਰ ਉਹ ਵਾਰ-ਵਾਰ ਮੁਦਈ ਮੁਕੱਦਮਾ ਨੂੰ ਫੋਨ ਕਰਨ ਲੱਗਾ ਤੇ ਫਿਰ ਉਸ ਨੇ ਉਸਨੂੰ ਇੱਕ ਅਕਾਂਉਟ ਨੰਬਰ 10 ਹਜਾਰ ਰੁਪਏ ਪਵਾ ਦਿੱਤੇ ਸਨ। ਜੋ ਇਹ ਖਾਤਾ ਸੁਖਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਗੁੜੇ ਥਾਣਾ ਸਦਰ ਨਕੋਦਰ ਜਿਲਾਂਲੁ ਜਲੰਧਰ ਦੇ ਨਾਮ ਪਰ ਹੋਣਾ ਪਾਇਆ ਗਿਆ ਸੀ ਜੋ ਇਸ ਤੋਂ ਬਾਆਦ ਵੀ ਪੀੜਤਾ ਦੇ ਪਿਤਾ ਨੂੰ ਰਿਕਾਡਿੰਗਾਂ ਅਤੇ ਫੋਨਾਂ ਰਾਹੀਂ ਧਮਕੀਆਂ ਆਉਣੀਆਂ ਜਾਰੀ ਰਹੀਆਂ ਅਤੇ ਇਹ ਸਾਰਾ ਕੰਮ ਮੁਦੱਈ ਦੀ ਲੜਕੀ ਨੂੰ ਭਜਾਉਣ ਵਾਲੇ ਲੜਕੇ ਪ੍ਰਿੰਸ ਨੇ ਆਪਣੇ ਸਾਥੀਆਂ ਸੁਖਦੀਪ ਸਿੰਘ ਉਰਫ ਸ਼ੇਰਾ, ਪ੍ਰਭਦੀਪ ਸਿੰਘ ਉਰਫ ਪਵਾ ਵਾਸੀ ਟਾਹਲੀ, ਬਲਕਾਰ ਸਿੰਘ ਉਰਫ ਕਾਰਾ ਵਾਸੀ ਗੁੜੇ ਅਤੇ ਦਲਜੀਤ ਸਿੰਘ ਉਰਫ ਮੰਨਾ ਵਾਸੀ ਮਾਲੜੀ ਅਤੇ ਹੋਰ ਮਾੜੇ ਅਨਸਰਾਂ ਨਾਲ ਹਮਸਲਾਹ ਹੋ ਕੇ ਫਿਰੋਤੀ ਮੰਗਣ ਦੀ ਖਾਤਰ ਡਰਾਇਆ ਧਮਕਾਇਆ ਗਿਆ। ਜਿਸ ਤੇ ਮੁਦੱਈ ਦੇ ਬਿਆਨਾ ਦੇ ਅਧਾਰ ਪਰ ASI ਜਗਤਾਰ ਸਿੰਘ ਵੱਲੋ ਮੁਕੱਦਮਾ ਨੰਬਰ 146 ਮਿਤੀ 27.08.2025 ਅ/ਧ 308(5), 351(3), 61(2) BNS ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਮੁੱਖਬਰ ਖਾਸ ਵੱਲੋ ਇਤਲਾਹ ਮਿਲਣ ਤੇ ਉਕਤ ਦੋਸ਼ੀਆਂ ਨੂੰ ਕਰੈਟਾ ਗੱਡੀ ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਹੇਠ ਲਿਖੇ ਅਨੁਸਾਰ ਹਥਿਆਰ ਬ੍ਰਾਮਦ ਕੀਤੇ ਗਏ ਹਨ। ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਜੋ ਇਹਨਾ ਪਾਸੋਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।

ਇਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ SHO ਆਦਮਪੁਰ ਦੀ ਅਗਵਾਈ ਹੇਠ ਨਹਿਰੀ ਪੁਲੀ ਨਜਦੀਕ ਰੈਸਟ ਵਿਭਾਗ ਆਦਮਪੁਰ ਪੁਜੀ ਤਾ ਮਨੀਸ਼ ਭਾਟੀ ਪੁੱਤਰ ਮੱਲਾ ਰਾਮ ਵਾਸੀ ਪਿੰਡ ਬੂਚੇਟੀ ਥਾਣਾ ਖੇੜਾਪਾ ਜਿਲਾ ਜੋਧਪੁਰ ਰਾਜਸਥਾਨ ਅਤੇ ਦਕਸ਼ ਬੱਗਾ ਪੁੱਤਰ ਸੁਰਜੀਤ ਸਿੰਘ ਬੱਗਾ ਵਾਸੀ ਮਕਾਨ ਨੰਬਰ 512/1 ਮਹੁੱਲਾ ਭਗਤ ਨਗਰ ਥਾਣਾ ਮਾਡਲ ਟਾਉਨ ਜਿਲਾ ਹੁਸ਼ਿਆਰਪੁਰ ਜੋ ਪੁਲਿਸ ਪਾਰਟੀ ਨੂੰ ਦੇਖਕੇ ਖਿਸਕਣ ਲੱਗੇ ਜਿਹਨਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ ਗਿਆ ਜਿਹਨਾ ਦੀ ਤਲਾਸ਼ੀ ਕਰਨ ਤੇ ਇੱਕ ਪਿਸਟਲ 32 ਬੋਰ ਜਿਸਦੇ ਮੈਗਜੀਨ ਵਿੱਚ 02 ਰੌਂਦ ਜਿੰਦਾ ਅਤੇ ਇੱਕ ਪਿਸਟਲ ਬਿਨ੍ਹਾ ਮੈਗਜ਼ੀਨ ਬ੍ਰਾਮਦ ਹੋਏ। ਜਿਸ ਤੇ ਮੁਕੱਦਮਾ ਨੰਬਰ 133 ਮਿਤੀ 26.08.2025 ਅਧ 25/54/59 Arms Act ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button