
ਜਲੰਧਰ, ਐਚ ਐਸ ਚਾਵਲਾ। ਜਿਲਾ ਜਲੰਧਰ ਦਿਹਾਤੀ ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਇਆ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਜਬਰੀ ਪੈਸਿਆ ਦੀ ਪ੍ਰਾਪਤੀ ਕਰਨ ਵਾਲੇ ਗਿਰੋਹ ਦੇ 06 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਉਕਾਂਰ ਸਿੰਘ ਬਰਾੜ, PPS, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਾਣਯੋਗ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ, PPS, ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਬਾਠ, IPS, ਪੁਲਿਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਜਬਰੀ ਪੈਸਿਆ ਦੀ ਪ੍ਰਾਪਤੀ ਕਰਨ ਵਾਲੇ ਗਿਰੋਹ ਦੇ 06 ਮੈਂਬਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪਕੜੇ ਗਏ ਦੋਸ਼ੀਆਂ ਦੀ ਪਹਿਚਾਣ ਜੋਬਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੰਨਣਵਿੰਡੀ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ , ਰਾਜੇਸ਼ ਕੁਮਾਰ ਉਰਫ ਸਨੀ ਪੁੱਤਰ ਸੋਹਣ ਲਾਲ ਵਾਸੀ ਢੰਡੋਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ , ਜਸਕਰਨ ਗਿੱਲ ਉਰਫ ਜੱਸਾ ਪੁੱਤਰ ਮਲਕੀਤ ਰਾਮ ਉਰਫ ਸ਼ਨੀ ਵਾਸੀ ਸੈਦਪੁਰ ਝਿੜੀ ਥਾਣਾ ਸ਼ਾਹਕੋਟ , ਬਰਜੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਮੋਹਣ ਲਾਲ ਵਾਸੀ ਸੰਢਾਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ , ਬੂਟਾ ਸਿੰਘ ਉਰਫ ਬੂਟਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਬਾਲਮੀਕ ਮੁਹੱਲਾ ਤਲਵਣ ਥਾਣਾ ਬਿਲਗਾ ਜਿਲਾ ਜਲੰਧਰ ਅਤੇ ਬਰਖਾ ਪੁੱਤਰੀ ਰੂਪ ਸਿੰਘ ਵਾਸੀ ਮਹਿਰਾਜਵਾਲਾ ਥਾਣਾ ਲੋਹੀਆ ਜਿਲਾ ਜਲੰਧਰ ਦੇ ਤੌਰ ਤੇ ਹੋਈ ਹੈ।
ਪੀੜਤ ਨਰਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੈਨਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਉਮਰ ਕਰੀਬ 65 ਸਾਲ ਨੇ ਪੁਲਿਸ ਪਾਸ ਆਪਣਾ ਬਿਆਨ ਦਿੱਤਾ ਸੀ ਕਿ ਉਹ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆੜਤ ਦੀ ਦੁਕਾਨ ਕਰਦਾ ਹੈ। ਮਿਤੀ 01.09.24 ਨੂੰ ਫੋਨ ਆਇਆ ਕਿ ਜੇਕਰ ਤੁਹਾਨੂੰ ਲੇਬਰ ਦੀ ਲੋੜ ਹੈ ਤਾਂ ਸੈਦਪੁਰ ਆ ਜਾਉ। ਜਦੋਂ ਉਹ ਸੈਦਪੁਰ ਝਿੜੀ ਪੁੱਜਾ ਤਾਂ ਉੱਥੇ ਇੱਕ ਵਿਅਕਤੀ ਉਸ ਨੂੰ ਇੱਕ ਘਰ ਦੇ ਅੰਦਰ ਲੈ ਗਿਆ ਜਿੱਥੇ ਇੱਕ ਅੱਧ ਨਗਨ ਔਰਤ ਬੈਠੀ ਸੀ ਤੇ ਉਸ ਦੇ ਮਗਰ 03 ਹੋਰ ਵਿਅਕਤੀ ਆ ਗਏ, ਜਿਹਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਪਾਸੋਂ 05 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਦੀ ਪੈਂਟ ਦੀ ਜੇਬ ਵਿੱਚੋ ਪਰਸ ਜਬਰਦਸਤੀ ਕੱਢ ਲਿਆ, ਜਿਸ ਵਿੱਚ 15,000 ਰੁਪਏ, 04 ATM ਸਨ ਅਤੇ ਐਪਲ ਦੀ ਘੜੀ ਉਤਾਰ ਲਈ। ਜਿਹਨਾਂ ਵੱਲੋ ਉਸ ਦੀ ਕੁੱਟਮਾਰ ਕਰਨ ਦੀ ਵੀਡੀਉ ਵੀ ਬਣਾਈ ਗਈ ਅਤੇ ਫਿਰ ਉਸ ਦੀ ਗੱਡੀ ਵਿੱਚ ਆ ਕੇ ਉਸ ਨੂੰ ਡਰਾ ਧਮਕਾ ਕੇ ਉਸ ਪਾਸੋਂ 03 ਖਾਲੀ ਚੈਕਾਂ ਪਰ ਦਸਤਖਤ ਕਰਵਾ ਕੇ ਲੈ ਲਏ। ਇਹਨਾਂ ਵਿਅਕਤੀਆ ਵੱਲੋ ਬਾਅਦ ਵਿੱਚ ਉਸ ਦੇ ATM ਵਿੱਚੋ 20,000 ਰੁਪਏ ਕੱਢਵਾ ਲਏ ਅਤੇ ਹੁਣ ਫਿਰ ਦੁਬਾਰਾ ਇਹ ਵਿਅਕਤੀ ਉਸ ਨੂੰ ਫੋਨ ਕਰਕੇ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 05 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਜੋ ਪੀੜਤ ਨਰਿੰਦਰ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ. 143 ਮਿਤੀ 05-10-2024 ਅ/ਧ 308(2)/318(4)/304 BNS ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਇਸ ਗਿਰੋਹ ਦੇ 06 ਮੈਂਬਰਾਂ ਨੂੰ ਵੱਖ ਵੱਖ ਟਿਕਾਣਿਆ ਪਰ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਪਾਸੋਂ ਅਜਿਹੀਆ ਕੀਤੀਆ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਹਨਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਤੇ ਝੂਠੇ ਟੈਲੀਫੋਨ ਕਰਕੇ ਭੋਲੇ ਭਾਲੇ ਇੱਜਤਦਾਰ ਲੋਕਾਂ ਨੂੰ ਡਰਾਉਦੇ ਧਮਕਾਉਦੇ ਹਨ ਤੇ ਉਹਨਾਂ ਦੀ ਇੱਜਤ ਨੂੰ ਢਾਹ ਲਗਾਉਣ ਦੀ ਨੀਅਤ ਨਾਲ ਪੈਸੇ ਠੱਗਦੇ ਹਨ।





























