
ਜਲੰਧਰ, ਐਚ ਐਸ ਚਾਵਲਾ। ਅੱਜ ਸਬ ਡਿਵੀਜ਼ਨ ਸ਼ਾਹਕੋਟ ਦਾ ਏਰੀਆ ਜੋ ਸਤਲੁਜ ਦਰਿਆ ਕੰਢੇ ਲੱਗਦਾ ਹੈ ਵਿੱਚ ਮਾਨਯੋਗ ਜਿਲਾ ਪੁਲਿਸ ਮੁਖੀ ਸ. ਹਰਵਿੰਦਰ ਸਿੰਘ ਵਿਰਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫਸਰ ਥਾਣਾ ਸ਼ਾਹਕੋਟ ਮਹਿਤਪੁਰ ਲੋਹੀਆਂ ਨੇ ਬਰਸਾਤੀ ਮੌਸਮ ਹੋਣ ਕਰਕੇ ਵੱਖ ਵੱਖ ਏਰੀਏ ਵਿੱਚ ਖੁਦ ਅਤੇ ਪੁਲਿਸ ਪਾਰਟੀਆਂ ਨੇ ਦੌਰਾ ਕੀਤਾ।

ਉਨ੍ਹਾਂ ਜਿੱਥੇ ਪਬਲਿਕ ਨਾਲ ਆਪਣੇ ਮੋਬਾਇਲ ਨੰਬਰ ਸਾਂਝੇ ਕੀਤੇ, ਉਥੇ ਹੀ ਪਬਲਿਕ ਨੂੰ ਜਾਗਰਿਕ/ਸੂਚਿਤ ਵੀ ਕੀਤਾ ਅਤੇ ਨਾਲ ਨਾਲ ਇਸ ਸਥਿਤੀ ਤੇ ਨਜ਼ਰ ਰੱਖਣ ਲਈ ਠੀਕਰੀ ਪਹਿਰਾ ਲਾਉਣ ਲਈ ਵੀ ਇਲਾਕਾ ਦੀਆਂ ਪੰਚਾਇਤਾਂ ਅਤੇ ਮੋਹਤਵਰ ਵਿਅਕਤੀਆਂ ਨਾਲ ਰਾਬਤਾ ਕਾਇਮ ਕੀਤਾ।


ਪੁਲਿਸ ਵੱਲੋਂ ਇਸ ਏਰੀਆ ਵਿੱਚ ਦਿਨ-ਰਾਤ ਨਿਗਰਾਨੀ ਅਤੇ ਪਬਲਿਕ ਦੀ ਸਹਾਇਤਾ ਲਈ ਆਪਣੀਆਂ ਪੁਲਿਸ ਪਾਰਟੀਆਂ ਪੈਟਰੋਲਿੰਗ ਤਇਨਾਤ ਕੀਤੀਆਂ ਗਈਆਂ ਹਨ ਅਤੇ ਨਾਲ ਨਾਲ ਹੀ ਸਾਰੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਵੀ ਰੱਖਿਆ ਹੋਇਆ ਹੈ।





























